Wednesday, September 16, 2026

ਸਵ. ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਦੁਨੀਆਂ ‘ਚ ਮਾਵਾਂ ਤੋਂ ਵੱਡੀ ਕੋਈ ਵੀ ਸ਼ਕਤੀ ਨਹੀਂ ਹੈ – ਵਿਧਾਇਕ ਕੁਲਵੰਤ ਸਿੰਘ ਸੁਤਰਾਣਾ

ਲਹਿਰਾਗਾਗਾ, 20 ਜੂਨ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਮਸ਼ਹੂਰ ਗਾਇਕ ਦਵਿੰਦਰ ਕੋਹਿਨੂਰ ਦੇ ਮਾਤਾ ਮਹਿੰਦਰ ਕੌਰ ਪਤਨੀ ਸਵਰਗਵਾਸੀ ਬਾਬੂ ਰਾਮ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਬਿਰਾਜਮਾਨ ਹੋ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਸਾਹਿਬ ਦੇ ਭੋਗ  ਸੰਗਰੂਰ ਵਿਖੇ ਪਾਏ ਗਏ।ਇਸ ਮੌਕੇ ਗਾਇਕ ਦਵਿੰਦਰ ਕੋਹਿਨੂਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਹਲਕਾ ਸੁਤਰਾਣਾ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਹਲਕਾ ਸੰਗਰੂਰ ਨੇ ਮਰਹੂਮ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨਾਂ ਕਿਹਾ ਕਿ ਗਾਇਕ ਦਵਿੰਦਰ ਕੋਹਿਨੂਰ ਦੇ ਮਾਤਾ ਮਹਿੰਦਰ ਕੌਰ ਨੇਕ ਸੁਭਾਅ ਦੇ ਮਾਲਕ ਸਨ।ਉਨ੍ਹਾਂ ਦੇ ਲਾਡਲੇ ਸਪੁੱਤਰ ਗਾਇਕ ਦਵਿੰਦਰ ਕੋਹਿਨੂਰ ਨੇ ਆਪਣੇ ਸਦਾਬਹਾਰ ਗੀਤਾਂ ਨਾਲ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ।ਅੰਤਿਮ ਅਰਦਾਸ ਵਿੱਚ ਸ਼ਾਮਲ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਵਲੋਂ ਸਟੇਜ਼ ਸੰਭਾਲੀ ਗਈ।
                 ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਆਗੂ ਪੁੰਨੂੰ ਕਾਤਰੋਂ, ਗਾਇਕ ਗੁਰਦਰਸ਼ਨ ਧੂਰੀ, ਗੁੱਡੂ ਗਿੱਲ, ਦਲਜੀਤ ਬਿੱਟੂ, ਭੁਪਿੰਦਰ ਮਾਨ, ਮਹਿੰਦਰ ਸਿੰਘ ਛੰਨਾ, ਪ੍ਰੀਤ ਰੇਤਗੜ੍, ਗੀਤਕਾਰ ਬਿੱਕਰ ਬੈਚੇਨ ਰੇਤਗੜ, ਜੱਗੀ ਲੱਡਾ, ਸੰਗਤ ਕੁਲਾਰ, ਪੱਤਰਕਾਰ ਬੱਬੀ ਜਾਤੀਮਾਜਰਾ, ਚਮਨ ਲਾਲ ਬੀ.ਡੀ.ਪੀ.ਓ, ਬਲਵਿੰਦਰ ਸਿੰਘ ਅਲੀਪੁਰ, ਸੁਖਵੀਰ ਸਿੰਘ ਪਟਿਆਲਾ, ਮਨਜੀਤ ਸ਼ਰਮਾ ਜੇ.ਈ ਲਹਿਰਾਗਾਗਾ, ਜੰਗੀਰ ਕਪੂਰਥਲਾ, ਸਰਪੰਚ ਸੁਰਿੰਦਰ ਲਾਲਕਾ ਗੁਰਦਾਸਪੁਰ, ਹਰਬੰਸ ਲਾਲ, ਭਾਜਪਾ ਆਗੂ ਇਕਬਾਲ ਸਿੰਘ ਪੂਨੀਆ, ਵਿੱਕੀ ਰਾਮ ਖੰਨਾ ਕੌਸਲਰ, ਸੁਲੇਖ ਦਰਦੀ ਲੋਂਗੋਵਾਲੀਆ, ਮੰਚ ਸੰਚਾਲਕ ਜਿੰਮੀ ਗਿੱਲ ਸਰਪੰਚ, ਗੁਰਜੀਤ ਕਾਕਾ ਅਤੇ ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਆਦਿ ਸਖਸ਼ੀਅਤਾਂ ਨੇ ਮਰਹੂਮ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।
                 ਸਵਰਗਵਾਸੀ ਮਾਤਾ ਮਹਿੰਦਰ ਕੌਰ ਦੇ ਸਪੁੱਤਰਾਂ ਗਾਇਕ ਦਵਿੰਦਰ ਕੋਹਿਨੂਰ, ਜੰਗੀਰ ਰਾਮ, ਬੀਰਾ ਰਾਮ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …