Sunday, October 11, 2026

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਸ਼ਲਾਘਾਯੋਗ ਕਦਮ – ਹਰਪ੍ਰੀਤ ਕੌਰ ਧੂਰੀ

ਬੇਰੁਜ਼ਗਾਰਾਂ ਨੂੰ ਮਿਲਣਗੇ ਰੁਜ਼ਗਾਰ ਦੇ ਮੌਕੇ

ਸੰਗਰੂਰ, 23 ਜੂਨ (ਜਗਸੀਰ ਲੌਂਗੋਵਾਲ) – ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਦੀ ਅਗਵਾਈ ਹੇਠ ਫਰੰਟ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ।ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੰਟ ਦੀ ਸੂਬਾ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਧੂਰੀ ਨੇ ਕਿਹਾ ਕਿ ਕੇਦਰ ਸਰਕਾਰ ਵਲੋਂ ਫੌਜੀ ਭਰਤੀ ਦੀ ਨਵੀਂ ਅਗਨੀਪੱਥ ਯੋਜਨਾ ਇੱਕ ਸ਼ਲਾਘਾਯੋਗ ਕਦਮ ਹੈ।ਇਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨੌਜਵਾਨ ਪੰਜਾਬ ਸਰਕਾਰ ਦੇ ਨੌਕਰੀ ਦੇਣ ਦੇ ਝੂਠੇ ਲਾਰਿਆਂ ਤੋਂ ਵੀ ਬਚ ਜਾਣਗੇ।ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੇਸ਼ੱਕ ਚਾਰ ਸਾਲ ਲਈ ਸਹੀ, ਪਰ ਰੁਜ਼ਗਾਰ ਤਾਂ ਦਿੱਤਾ ਜਾ ਰਿਹਾ ਹੈ।ਜਿਸ ਨਾਲ ਨੌਜਵਾਨ ਨਸ਼ਿਆਂ ਵਿੱਚ ਫਸਣ ਦੀ ਬਜ਼ਾਏ ਫ਼ੌਜ ਵਿੱਚ ਭਰਤੀ ਹੋ ਕੇ ਆਪਣੇ ਮਾਂ ਬਾਪ ਤੇ ਘਰ ਦੀ ਜਿੰਮੇਵਾਰੀ ਨੂੰ ਸੰਭਾਲਣ ਦੇ ਕਾਬਿਲ ਹੋਣਗੇ।ਇਸ ਮੌਕੇ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਕੋਟੜਾ, ਪ੍ਰੈਸ ਸਕੱਤਰ ਧਰਮ ਪਾਲ ਸਿੰਘ, ਮੈਂਬਰ ਰਾਮ ਚੰਦ ਸਿੰਘ ਅਤੇ ਵੱੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …