Saturday, October 10, 2026

ਪੱਤਰਕਾਰ ਸੁਖਪਾਲ ਦੌਸ਼ੜ ਨੂੰ ਗਹਿਰਾ ਸਦਮਾ- ਵੱਡੇ ਭਰਾ ਦਾ ਦੇਹਾਂਤ

ਸੰਗਰੂਰ, 23 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਤੋਂ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਦਸੌੜ ਅਤੇ ਮੋਰਿੰਡਾ ਤੋਂ ਪੱਤਰਕਾਰ ਰਾਜ ਕੁਮਾਰ ਦਸੌੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਇਨ੍ਹਾਂ ਦੇ ਵੱਡੇ ਭਰਾ ਕਮਲਜੀਤ ਸਿੰਘ ਉਰਫ ਭੀਮ ਲਹਿਰਾਗਾਗਾ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦਾ ਸਸਕਾਰ ਅੱਜ ਰਾਮਬਾਗ ਲਹਿਰਾਗਾਗਾ ਵਿਖੇ ਕੀਤਾ ਜਾਵੇਗਾ।ਇਸ ਗਮ ਦੀ ਘੜੀ ‘ਚ ਹੋਰਨਾਂ ਤੋਂ ਇਲਾਵਾ ਲੌਂਗੋਵਾਲ ਦੇ ਪੱਤਰਕਾਰ ਭਾਈਚਾਰੇ ਵਲੋਂ ਦਵਿੰਦਰ ਵਸ਼ਿਸ਼ਟ, ਵਿਜੈ ਸ਼ਰਮਾ, ਸ਼ੇਰ ਸਿੰਘ ਖੰਨਾ, ਵਿਨੋਦ ਸ਼ਰਮਾ, ਜਗਤਾਰ ਸਿੰਘ, ਜੁੰਮਾ ਸਿੰਘ, ਹਰਪਾਲ ਸਿੰਘ, ਕੁਲਦੀਪ ਅੱਤਰੀ, ਰਵੀ ਗਰਗ, ਨੇਕ ਸਿੰਘ, ਕ੍ਰਿਸ਼ਨ, ਹਰਜੀਤ ਸ਼ਰਮਾ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਪ੍ਰਦੀਪ ਸੱਪਲ ਤੇ ਭਗਵੰਤ ਸ਼ਰਮਾ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …