Thursday, April 30, 2026

ਖਾਲਸਾ ਕਾਲਜ ਗਵਰਨਿੰਗ ਕੌਂਸਲ ਸੰਸਥਾਵਾਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸੈਮੀਨਾਰ

ਅੰਮ੍ਰਿਤਸਰ, 23 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੀਆਂ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜ਼ੀ ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਵੂਮੈਨ ਵਿਖੇ ਵਿਸ਼ਵ ਦੀ ਹਰ ਰੂਹ ਨੂੰ ਸ਼ਾਂਤੀ, ਸਦਭਾਵਨਾ, ਖੁਸ਼ਹਾਲੀ ਅਤੇ ਸਫਲਤਾ ਪ੍ਰਦਾਨ ਕਰਨ ਲਈ ਦੇ ਮਕਸਦ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਇੰਜ਼ੀਨੀਅਰਿੰਗ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਰਹਿਨੁਮਾਈ ਹੇਠ ਆਯੋਜਿਤ ਕਰਵਾਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਯੋਗਾ ਤੋਂ ਜਾਣੂ ਕਰਵਾਇਆ।
                ਯੋਗਾ ਦੇ ਮਹੱਤਵ ’ਤੇ ਕੇਂਦਰਿਤ ‘ਮਨੁੱਖਤਾ ਲਈ ਯੋਗ’ ਵਿਸ਼ੇ ’ਤੇ ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਦੇ ਐਨ.ਸੀ.ਸੀ ਕੈਡਿਟਾਂ ਨੇ ਚੰਗੀ ਸਿਹਤ ਅਤੇ ਦਿਮਾਗ਼ ਲਈ ਯੋਗਾ ਦੇ ਫ਼ਾਇਦਿਆਂ ਬਾਰੇ ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਯੋਗਾ ਗਤੀਵਿਧੀਆਂ ’ਚ ਹਿੱਸਾ ਲਿਆ।ਐਨ.ਸੀ.ਸੀ ਕੈਡਿਟਾਂ ਨੇ ਸਹੁੰ ਚੁੱਕ ਕੇ ਸਿਹਤਮੰਦ ਜੀਵਨ ਸ਼ੈਲੀ ਦਾ ਸੁਨੇਹਾ ਦਿੱਤਾ।ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਕੁਮਾਰ (ਐਨ.ਸੀ.ਸੀ.ਜੀ.ਪੀ ਹੈਡਕੁਆਰਟਰ ਅੰਮਿ੍ਰਤਸਰ) ਦੀ ਦੇਖ-ਰੇਖ ਹੇਠ ਕਾਲਜ ਵਿਖੇ ਜ਼ਿਲੇ ਦੇ 1 ਪੰਜਾਬ ਐਨ.ਐਨ.ਸੀ.ਸੀ ਦੁਆਰਾ ਇਕ ਯੋਗਾ ਕੈਂਪ ਲਗਾਇਆ ਗਿਆ।ਕੈਡਿਟਾਂ ਨੇ ਆਯੂਸ਼ ਮੰਤਰਾਲੇ ਦੁਆਰਾ ਦਿੱਤੇ ਪ੍ਰੋਟੋਕੋਲ ਅਨੁਸਾਰ ਸਵੇਰੇ ਕਾਲਜ ਵਿਖੇ ਆਸਣ ਕੀਤਾ।
             ਨੈਸ਼ਨਲ ਕੈਡਿਟਸ ਕੌਰਪਸ (ਐਨ.ਸੀ.ਸੀ) ਦੇਸ਼ ਦੀ ਪ੍ਰਮੁੱਖ ਯੁਵਾ ਸੰਸਥਾ ਨੇ 21-22 ਨੂੰ ਕਈ ਸਥਾਨਾਂ ’ਤੇ ਇਕੋ ਵਰਦੀਧਾਰੀ ਯੁਵਾ ਸੰਗਠਨ ਦੁਆਰਾ ਇਕੋ ਸਮੇਂ ਨਵੀਨਤਮ ਯੋਗਾ ਪ੍ਰਦਰਸ਼ਨ ਦਾ ਰਿਕਾਰਡ ਬਣਾਇਆ।900 ਕੈਡੇਟ ਨੇ ਹਿੱਸਾ ਲਿਆ।ਜਿਨ੍ਹਾਂ ’ਚੋਂ ਵੱਖ-ਵੱਖ ਐਨ.ਸੀ.ਸੀ ਯੂਨਿਟਾਂ ਤੋਂ ਜੇ.ਸੀ.ਓਜ਼ ਅਤੇ ਹੋਰ ਰੈਂਕ ’ਚ 1 ਪੰਜਾਬ ਬਟਾਲੀਅਨ (ਲੜਕੀਆਂ) ਅਤੇ 1 ਪੰਜਾਬ ਬਟਾਲੀਅਨ (ਲੜਕੇ) ਅੰਮਿ੍ਰਤਸਰ, ਸੈਕੰਡ ਪੰਜਾਬ ਐਨ.ਯ. ਐਨ.ਸੀ.ਸੀ ਅੰਮ੍ਰਿਤਸਰ, ਸੈਕੰਡ ਪੰਜਾਬ ਏਅਰ ਸਕਾਊਂਡਰਨ ਐਨ.ਸੀ.ਸੀ ਅੰਮਿ੍ਰਤਸਰ, 7 ਪੰਜਾਬ ਬਟਾਲੀਅਨ ਗੁਰਦਾਸਪੁਰ ਅਤੇ 24 ਪੰਜਾਬ ਬਟਾਲੀਅਨ ਅੰਮ੍ਰਿਤਸਰ ਐਨ.ਸੀ.ਸੀ ਯੂਨਿਟਾਂ ਨੇ ਭਾਗ ਲਿਆ।
ਇਕ ਘੰਟੇ ਦੇ ਯੋਗਾ ਸੈਸ਼ਨ ’ਚ ਫੈਕਲਟੀ ਦੁਆਰਾ ਉਤਪਦਾਸਨ, ਤ੍ਰਿਕੋਣਾਸਨ, ਨੁਕਾਸਾਨ, ਭੁਜੰਗਾਸਨ, ਮਕਰਾਸਨਾ ਤੇ ਪ੍ਰਾਣਾਯਾਮ ਵਰਗੇ ਆਸਣ ਕੀਤੇ ਗਏ।ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਯੋਗਾ ਨਾ ਸਿਰਫ਼ ਤੰਦਰੁਸਤੀ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਵੀ ਸ਼ਕਤੀ ਪ੍ਰਦਾਨ ਕਰਦਾ ਹੈ।ਵੁਮੈਨ ਕਾਲਜ ਵਿਖੇ ਐਨ.ਐਸ.ਐਸ ਵਿਭਾਗ ਅਤੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਮੁਹਿੰਮ ਤਹਿਤ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਦੇਖ-ਰੇਖ ਹੇਠ ਯੋਗਾ ਦਿਵਸ ਮਨਾਇਆ ਗਿਆ।ਪ੍ਰੋ. ਵਰੁਣ ਬੱਲ ਵਲੋਂ ਯੋਗਾ ਦੀ ਸਿਖਲਾਈ ਦਿੱਤੀ ਗਈ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …