Tuesday, April 14, 2026

ਅੰਮ੍ਰਿਤਸਰ ਸ਼ਹਿਰ ਨੂੰ ਸੋਲਰ/ਆਰ:ਈ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਦੇਸ਼ ਵਿੱਚ ਨਵਿਆਉਣਯੋਗ ਊਰਜ਼ਾ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਊਰਜਾ ਸੁਰੱਖਿਆ ਨੂੰ ਵਧਾਉਣ ਅਤੇ ਜਲਵਾਯੂ ਪਰਿਵਰਤਣ ਵਿੱਚ ਆਪਣੇ ਯਤਨਾਂ ਵਜੋਂ ਅੰਮਿ੍ਰਤਸਰ ਸ਼ਹਿਰ ਦੀ ਪਹਿਚਾਣ ਸੋਲਰ/ਆਰ:ਈ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ।
                 ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਇਸ ਪ੍ਰਾਜੈਕਟ ਲਈ ਸਿਟੀ ਨੋਡਲ ਏਜੰਸੀ ਬਣਾਇਆ ਗਿਆ ਹੈ।ਇਸ ਕੰਮ ਲਈ ਜਰਮਨ ਵਿਕਾਸ ਸਹਿਯੋਗ ਆਪਣੇ ਸਲਾਹਕਾਰਾਂ ਨਾਲ ਅੰਮ੍ਰਿਤਸਰ ਸ਼ਹਿਰ ਨੂੰ 100 ਫੀਸਦੀ ਸੋਲਰ/ਆਰ:ਈ ਸਿਟੀ ਵਜੋਂ ਬਦਲਣ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਆਪਣੇ ਤਕਨੀਕੀ ਸਲਾਹਕਾਰਾਂ ਨਾਲ ਪੇਡਾ ਨਗਰ ਨਿਗਮ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
                   ਸੂਦਨ ਨੇ ਦੱਸਿਆ ਕਿ ਇਸ ਸਬੰਧੀ 190 ਇਮਾਰਤਾਂ ਵਿਚੋਂ 19 ਸਰਕਾਰੀ ਇਮਾਰਤਾਂ ਦੀ ਚੋਣ ਕੀਤੀ ਗਈ ਹੈ, ਜਿਥੇ 3:3 ਮੈਗਾਵਾਟ ਦੇ ਸੂਰਜੀ ਛੱਤ ਵਾਲੇ ਪਾਵਰ ਪਲਾਂਟ ਲਗਾਏ ਜਾਣਗੇ।ਇਸ ਸੂਰਜੀ ਪਲਾਂਟਾ ਨੂੰ ਰੈਸਕੋ ਮੋਡ ਵਿੱਚ ਚਲਾਇਆ ਜਾਵੇਗਾ।ਜਿਸ ਤਹਿਤ ਡਿਵੈਲਪਰ ਅਤੇ ਸਬੰਧਤ ਸਰਕਾਰ ਵਿਚਕਾਰ ਪਾਵਰ ਪਰਚਜ਼ ਐਗਰੀਮੈਂਟ ਤਹਿਤ ਹਸਤਾਖਰ ਕੀਤੇ ਜਾਣਗੇ।
             ਇਸ ਮੌਕੇ ਗੁਰਿੰਦਰ ਸਿੰਘ ਸਿੱਧੂ ਏ:ਸੀ:ਪੀ ਹੈਡਕੁਆਟਰ, ਸ਼ਮਸ਼ੇਰ ਸਿੰਘ ਪਾਸਪੋਰਟ ਅਫਸਰ, ਇੰਜ: ਮਨਦੀਪ ਸਿੰਘ, ਐਡੀਸ਼ਨਲ ਐਸ:ਈ ਪੀ:ਐਸ:ਪੀ:ਸੀ:ਐਲ ਡਾ: ਮਦਨ ਮੋਹਨ, ਰਾਜੇਸ਼ ਸ਼ਰਮਾ ਜਿਲ੍ਹਾ ਸਿਖਿਆ ਅਫਸਰ, ਬਲਜੀਤ ਸਿੰਘ ਐਕਸੀਅਨ, ਇੰਦਰਜੀਤ ਸਿੰਘ ਐਕਸੀਅਨ ਪੀ:ਡਬਲਿਯੂ:ਡੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …