ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਕ੍ਰਿਸ਼ੀ ਵਿਗਿਆਨ ਕੇਂਦਰ ਮਜੀਠਾ ਰੋਡ ਵਿਖੇ ਪ੍ਰਧਾਨ ਮੰਤਰੀ ਫਾਰਮੇਲਾਈਜ਼ੇਸ਼ਨ ਆਫ ਮਾਈਕਰੋ ਫੂਡ ਐਂਡ ਪ੍ਰੋਸੈਸਿੰਗ
ਇੰਟਰਪ੍ਰਾਈਜ਼ ਸਕੀਮ ਸਬੰਧੀ ਅਵੇਰਨੈਂਸ ਕੈਂਪ ਦਾ ਅਯੋਜਨ ਕੀਤਾ ਗਿਆ।ਜਿਸ ਵਿਚ ਹਾਜ਼ਰੀਨ ਨੂੰ ਪੰਜਾਬ ਸਰਕਾਰ / ਭਾਰਤ ਸਰਕਾਰ ਵਲੋਂ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁਲਿਤ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਮਾਨਵਪ੍ਰੀਤਮ ਸਿੰਘ ਜਨਰਲ ਮੈਨੇਜਰ ਉਦਯੋਗ ਨੇ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਜਿਲ੍ਹਾ ਇੱਕ ਉਤਪਾਦ ਤਹਿਤ ਅਚਾਰ ਮੁਰੱਬਾ ਬਣਾਉਣ ਵਾਲੀਆਂ ਇਕਾਈਆਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਨਾਲ ਸਬੰਧਤ ਨਵੀਂਆਂ ਇਕਾਈਆਂ ਸਥਾਪਿਤ ਕਰਨ ਲਈ ਬੈਂਕ ਕਰਜ਼ਾ ਤੇ 35% ਸਬਸਿਡੀ ਉਪਲੱਬਧ ਕਰਵਾਈ ਜਾ ਰਹੀ ਹੈ।ਫੂਡ ਪ੍ਰੋਸੈਸਿੰਗ ਨਾਲ ਸਬੰਧਤ ਪਹਿਲਾਂ ਤੋਂ ਚੱਲ ਰਹੀਆਂ ਲਘੂ ਇਕਾਈਆਂ ਨਵੀਨੀਕਰਨ ਲਈ ਯੋਗ ਹਨ।ਖੇਤੀਬਾੜੀ ਕਿੱਤੇ ਨਾਲ ਸਬੰਧਤ ਅਗਾਂਹਵਧੂ ਕਿਸਾਨ ਆਪਣੀ ਉਪਜ ਦੀ ਪ੍ਰੋਸੈਸਿੰਗ ਲਈ ਇਸ ਸਕੀਮ ਤਹਿਤ ਉਦਯੋਗ ਸਥਾਪਿਤ ਕਰਕੇ ਲਾਭ ਉਠਾ ਸਕਦੇ ਹਨ।ਉਦਮੀ ਨੂੰ ਪ੍ਰੋਜੇਕਟ ਲਾਗਤ ਦੀ 35% ਤੱਕ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।ਸਬਸਿਡੀ ਦੀ ਵੱਧ ਤੋਂ ਵੱਧ ਸੀਮਾ 10,00,000/- ਹੈ । ਇਹ ਸਕੀਮ ਤਹਿਤ ਰਾਜ ਪੱਧਰੀ ਨੋਡਲ ਏਜੰਸੀ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਅਤੇ ਜਿਲ੍ਹਾ ਪੱਧਰ ‘ਤੇ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਲਾਗੂ ਕੀਤੀ ਜਾ ਰਹੀ ਹੈ ।
ਮੀਟਿੰਗ ਵਿੱਚ ਰੋਹਿਰ ਮਹਿੰਦਰੂ ਤੇ ਸੁਰੇਸ਼ ਚੰਦਰ ਫੰਕਸ਼ਨਲ ਮੈਨੇਜਰ, ਰਮਨ ਬਾਵਾ ਸੀਨੀਅਰ ਅਸਿਸਟੈਂਟ, ਪ੍ਰੀਤਮ ਸਿੰਘ ਲੀਡ ਜਿਲ੍ਹਾ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ, ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਤੋਂ ਡਾ: ਬਿਕਰਮਜੀਤ ਸਿੰਘ ਅਤੇ ਰਿਸੋਰਸ ਪਰਸਨ ਸਿਧਾਂਤ ਬਨੂਰਾ ਆਦਿ ਹਾਜ਼ਰ ਸਨ ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media