ਅੰਮ੍ਰਿਤਸਰ, 27 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਸਬੰਧੀ ਸਮੂਹ ਜਨ ਨੂੰ ਜਾਗਰੂਕ ਕਰਨ ਦੇ
ਉਦੇਸ਼ ਤਹਿਤ ‘ਓਨਲੀ ਵਨ ਅਰਥ’ ਵਿਸ਼ੇ ’ਤੇ ਪਹਿਲਾ ਰਾਸ਼ਟਰ ਪੱਧਰੀ ਈ-ਪੋਈਟਰੀ ਅਤੇ ਈ-ਸਿਮਪੋਜ਼ੀਅਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (ਫ਼ਰੀਦਕੋਟ) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ।
ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ।ਜਦਕਿ ਐਡੀਸ਼ਨਲ ਕਮਿਸ਼ਨਰ, ਇਨਕਮ ਟੈਕਸ ਅਫ਼ਸਰ ਅੰਮ੍ਰਿਤਸਰ ਰੋਹਿਤ ਮਹਿਰਾ ਨੇ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ।
ਡਾ. ਸੁਸ਼ਮਾ ਕੁਮਾਰੀ ਸੈਣੀ, ਡਾ. ਮਨਪ੍ਰੀਤ ਕੌਰ, ਡਾ. ਉਤਲਬਾਸ਼ਾ ਧੰਡਾਰਗੀ ਅਤੇ ਮੈਡਮ ਨਮਿਤਾ ਪਾਠਕ ਆਦਿ ਮਾਹਿਰਾਂ ਵਲੋਂ ਵਾਤਾਵਰਣ ਸਬੰਧੀ ਆਪਣੇ ਵੱਡਮੁਲੇ ਵਿਚਾਰ ਸਾਂਝੇ ਕੀਤੇ।ਪਹਿਲੇ ਸੈਸ਼ਨ ਦੌਰਾਨ ਹੋਏ ਈ-ਪੋਈਟਰੀ, ਕਵਿਤਾ ਮੁਕਾਬਲੇ ਕਰਵਾਏ ‘ਚ ਵੱਖ-ਵੱਖ ਰਾਜਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ।ਜੋਧਬੀਰ ਸਿੰਘ, ਰੀਤੀ ਐਨਾ ਥੋਮਸ ਅਤੇ ਹਰਸ਼ਦੀਪ ਕੌਰ ਵਲੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜੇਤੂਆਂ ਨੂੰ ਸੰਸਥਾ ਵਲੋਂ ਨਕਦ ਇਨਾਮ ਅਤੇ ਜੇ.ਪੀ ਬ੍ਰਦਰਜ਼ ਮੈਡੀਕਲ ਪਬਲਿਸ਼ਰਜ਼ ਵਲੋਂ ਮੈਡੀਕਲ ਕਿਤਾਬਾਂ ਦੇ ਕੇ ਨਿਵਾਜ਼ਿਆ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media