ਮਨਰੇਗਾ, ਆਸ਼ਾ, ਆਂਗਣਵਾੜੀ ਵਰਕਰਾਂ ਤੇ ਘਰੇਲੂ ਵਰਕਰਾਂ ਦੇ ਵੀ ਬਣਾਏ ਜਾਣ ਕਾਰਡ
ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਕਿਰਤ ਤੇ ਰੋਜ਼ਗਾਰ ਮੰਤਰਾਲਿਆ ਭਾਰਤ ਸਰਕਾਰ ਵਲੋਂ ਰਾਸ਼ਟਰੀ ਪੱਧਰ ‘ਤੇ ਅਸੰਗਠਿਤ ਕਾਮਿਆਂ ਦਾ ਡਾਟਾਬੇਸ
(NDUW) ਅਧੀਨ eSHRAM Portal ‘ਤੇ ਅਸੰਗਠਿਤ ਕਾਮਿਆਂ ਨੂੰ ਰਜਿਸਟਰਡ ਕਰਨ ਲਈ ਪੰਜਾਬ ਸਰਕਾਰ, ਕਿਰਤ ਵਿਭਾਗ ਦੇ ਹੁਕਮਾਂ ਅਨੁਸਾਰ ਬਣਾਈ ਗਈ ਜਿਲ੍ਹਾ ਅੰਮਿ੍ਰਤਸਰ ਦੀ District Level Implementation Committee (DLIC) ਦੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਵਿਖੇ ਕੀਤੀ ਗਈ।ਜਿਸ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਈ-ਸ਼੍ਰਮ ਕਾਰਡ ਮਨਰੇਗਾ, ਆਸ਼ਾ, ਆਂਗਣਵਾੜੀ ਵਰਕਰਾਂ, ਉਸਾਰੀ ਕਿਰਤੀ, ਪ੍ਰਵਾਸੀ ਮਜ਼ਦੂਰ, ਘਰੇਲੂ ਵਰਕਰ, ਛੋਟੇ ਕਾਰੋਬਾਰੀ, ਮਾਲੀ, ਛੋਟੇ ਦੁਕਾਨਦਾਰਾਂ, ਦੇ ਕਾਰਡ ਸਪੈਸ਼ਲ ਕੈਂਪ ਲਗਾ ਕੇ ਬਣਾਏ ਜਾਣ।ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ 392594 ਈ-ਸ਼੍ਰਮ ਕਾਰਡ ਬਣ ਚੁੱਕੇ ਹਨ।
ਇਸ ਮੀਟਿੰਗ ਦਾ ਸੰਚਾਲਨ ਕਰਦੇ ਹੋਏ ਸੰਤੋਖ ਸਿੰਘ ਔਲਖ ਸਹਾਇਕ ਕਿਰਤ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਕਿਰਤ ਰੋਜ਼ਗਾਰ ਮੰਤਰਾਲਾ ਭਾਰਤ ਸਰਕਾਰ ਵਲੋਂ eSHRAM ਪੋਰਟਲ ਰਾਹੀਂ ਗੈਰ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਰਜਿਸਟਰਡ ਕਰਕੇ ਡਾਟਾ ਤਿਆਰ ਕੀਤਾ ਜਾ ਰਿਹਾ ਹੈ।ਜਿਸ ਦੇ ਤਹਿਤ ਸਰਕਾਰ ਦੀਆਂ ਭਿੰਨ-ਭਿੰਨ ਸਕੀਮਾਂ ਨੂੰ ਇਹਨਾਂ ਕਿਰਤੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਸਕੇ। ਇਹਨਾਂ ਗੈਰ-ਸੰਗਠਿਤ ਕਿਰਤੀਆਂ ਵਿੱਚ ਮਨਰੇਗਾ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਉਸਾਰੀ ਕਿਰਤੀ, ਪ੍ਰਵਾਸੀ ਮਜਦੂਰ, ਘਰੇਲੂ ਕਿਰਤੀ, ਖੇਤੀਬਾੜੀ ਨਾਲ ਸਬੰਧਤ ਮਜਦੂਰ, ਆਤਮ ਨਿਰਭਰ ਕਿਰਤੀ, ਸਟਰੀਟ ਵੈਂਡਰ, ਛੋਟੇ ਦੁਕਾਨਦਾਰ, ਮਾਲੀ, ਦੋਧੀ ਆਦਿ ਸ਼ਾਮਲ ਹਨ।ਇਨ੍ਹਾਂ ਕਿਰਤੀਆਂ ਦੀ ਰਜਿਸਟ੍ਰੇਸ਼ਨ ਜਿਲ੍ਹੇ ਦੇ ਸਾਰੇ ਸੀ.ਐਸ.ਸੀ ਸੈਂਟਰਾਂ ਅਤੇ ਸੇਵਾ ਕੇਂਦਰਾਂ ਵਿੱਚ ਬਿਨ੍ਹਾਂ ਕਿਸੇ ਫੀਸ ਤੋਂ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਰਜਿਸਟਰ ਹੋਣ ਲਈ ਕਿਰਤੀ www.eshram.gov.in <http://www.eshram.gov.in> ‘ਤੇ ਲੋਗਿਨ ਕਰਕੇ ਆਪਣੇ ਮੋਬਾਇਲ ਤੋਂ ਖੁਦ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਰਜਿਸਟਰਡ ਹੋਣ ਲਈ ਕਿਰਤੀ ਦੀ ਉਮਰ 16 ਤੋਂ 59 ਸਾਲ ਹੋਣੀ ਚਾਹੀਦੀ ਹੈ ਅਤੇ ਕਿਰਤੀ ਪਾਸ ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਖਾਤੇ ਦੀ ਡਿਟੇਲ ਹੋਣੀ ਜਰੂਰੀ ਹੈ, ਇਸ ਬਾਰੇ ਸਾਰੇ ਵਿਭਾਗਾਂ ਨੂੰ ਆਪਣੇ-ਆਪਣੇ ਦਫਤਰਾਂ ਵਿੱਚ ਨੋਟਿਸ ਬੋਰਡ ਤੇ ਜਾਣਕਾਰੀ ਪ੍ਰਿੰਟ ਕਰਕੇ ਲਗਾਉਣ ਬਾਰੇ ਕਿਹਾ।ਜੇਕਰ ਕਿਰਤੀ ਈ.ਪੀ.ਐਫ/ ਈ.ਐਸ.ਆਈ ਜਾਂ ਐਨ.ਪੀ.ਐਸ (ਸਰਕਾਰੀ ਫੰਡ) ਅਧੀਨ ਕਵਰ ਹੈ ਤਾਂ ਉਹ eSHRAM ਵਿੱਚ ਰਜਿਸਟਰਡ ਨਹੀਂ ਹੋ ਸਕਦਾ।
ਵਧੀਕ ਡਿਪਟੀ ਕਮਿਸ਼ਨਰ ਨੇ ਹਾਜ਼ਰ ਸਾਰੇ ਵਿਭਾਗਾਂ ਦੇ ਮੈਂਬਰਾਂ ਨੂੰ ਅਸੰਗਠਿਤ ਖੇਤਰਾਂ ਦੇ ਕਿਰਤੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਅਤੇ
eSHRAM ਪੋਰਟਲ ‘ਤੇ ਰਜਿਸਟ੍ਰੇਸ਼ਨ ਸਬੰਧੀ ਜਿਲ੍ਹੇ ਵਿੱਚ ਚੱਲ ਰਹੇ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ) ਵਲੋਂ ਲਗਾਏ ਜਾਂਦੇ ਕੈਂਪਾਂ ਅਤੇ ਸੇਵਾ ਕੇਂਦਰਾਂ ਵਿੱਚ ਵੱੱੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਸੰਬੰਧੀ ਆਪਣੇ ਸਟਾਫ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਸ ਦੀ ਕਾਪੀ ਕਿਰਤ ਵਿਭਾਗ ਨੂੰ ਭੇਜੇਣ ਲਈ ਕਿਹਾ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਈਮਰੀ ਰਾਜੇਸ਼ ਸ਼ਰਮਾ, ਤਰਲੋਚਨ ਸਿੰਘ ਸੁਪਰਡੈਂਟ ਡੀ.ਈ.ਓ ਸੈਕੰਡਰੀ, ਰਣਜੀਤ ਸਿੰਘ ਸੂਚਨਾ ਅਫ਼ਸਰ, ਅਨਿਲ ਚੋਪੜਾ ਈ.ਓ ਨਗਰ ਪੰਚਾਇਤ ਰਾਜਾਸਾਂਸੀ, ਕਮਲਦੀਪ ਸਿੰਘ ਈ.ਓ ਮਜੀਠਾ, ਹਰਦੇਵ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫ਼ਸਰ, ਸੰਜੀਵ ਕੁਮਾਰ ਮੰਨਣ ਜਿਲ੍ਹਾ ਸਮਾਜ ਭਲਾਈ ਅਫ਼ਸਰ, ਰਾਜਬੀਰ ਸਿੰਘ ਲੇਬਰ ਇੰਸਪੈਕਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।
Punjab Post Daily Online Newspaper & Print Media