ਅੰਮ੍ਰਿਤਸਰ 29 ਜੂਨ (ਸੁਖਬੀਰ ਸਿੰਘ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅੰਮ੍ਰਿਤਸਰ ਗਰੁੱਪ ਆਫ਼ ਕਾਲਜ਼ਿਜ਼ ਮਾਨਾਂਵਾਲਾ ਵਿਖੇ ਮੈਗਾ ਪੇਲਸਮੈਂਟ ਕੈਂਪ
ਲਗਾਇਆ ਗਿਆ।ਜਿਸ ਵਿੱਚ 16 ਕੰਪਨੀਆਂ ਅਤੇ ਲਗਭਗ 176 ਪ੍ਰਾਰਥੀਆਂ ਨੇ ਭਾਗ ਲਿਆ।ਇਨ੍ਹਾਂ ਵਿਚੋਂ 83 ਬੱਚਿਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਅਤੇ 27 ਪ੍ਰਾਰਥੀਆਂ ਦੀ ਮੌਕੇ ‘ਤੇ ਇੰਟਰਵਿਊ ਕਰਕੇ ਚੋਣ ਕੀਤੀ ਗਈ।ਇਹ ਰੋਜ਼ਗਾਰ ਮੇਲਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀ ਅਗਵਾਈ ਹੇਠ ਅੰਮ੍ਰਿਤਸਰ ਗਰੁੱਪ ਆਫ਼ ਕਾਲਜ਼ਿਜ਼ ਦੇ ਸਹਿਯੋਗ ਨਾਲ ਲਗਾਇਆ ਗਿਆ।ਜਿਸ ਵਿੱਚ 10,000 ਤੋਂ 25000 ਪ੍ਰਤੀ ਮਹੀਨਾ ਤਨਖ਼ਾਹ ਪ੍ਰਾਰਥੀਆਂ ਨੂੰ ਆਫ਼ਰ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵਲੋਂ ਇਸ ਤਰ੍ਹਾਂ ਦਾ ਕੈਂਪ ਹਰ ਮਹੀਨੇ ਲਗਾਇਆ ਜਾਵੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media