Tuesday, March 10, 2026

ਵਿਧਾਇਕ ਦਿਆਲਪੁਰਾ ਦੀ ਕੋਸ਼ਿਸ਼ ਸਦਕਾ ਘੁੰਗਰਾਲੀ ਗਰਿਡ ‘ਚ ਬਦਲੇ ਸਪਲਾਈ ਚੇਂਜ ਬਰੇਕਰ – ਚੇਅਰਮੈਨ ਹਰਗੁਰਮੁੱਖ ਸਿੰਘ

ਸਮਰਾਲਾ, 6 ਜੁਲਾਈ (ਇੰਦਰਜੀਤ ਸਿੰਘ ਕੰਗ) – ਸਮਰਾਲਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਕੋਸ਼ਿਸ਼ ਸਦਕਾ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਘੁੰਗਰਾਲੀ ਗਰਿਡ ਵਿਖੇ ਖਰਾਬ ਪਏ ਸਪਲਾਈ ਚੇਂਜ ਬਰੇਕਰ ਬਦਲ ਕੇ ਨਵੇਂ ਲਗਾ ਦਿੱਤੇ ਗਏ ਹਨ।ਪੀ.ਏ.ਡੀ.ਬੀ ਸਮਰਾਲਾ ਦੇ ਚੇਅਰਮੈਨ ਹਰਗੁਰਮੁੱਖ ਸਿੰਘ ਦਿਆਲਪੁਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਲੇ-ਦੁਆਲੇ ਦੇ ਕਾਫੀ ਪਿੰਡਾਂ ਨੂੰ ਇਥੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਇਸ ਲਈ ਖਰਾਬ ਹੋਏ ਗੱਿਰਡਾਂ ਕਾਰਨ ਉਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਖਤਰਾ ਵੀ ਬਣਿਆ ਹੋਇਆ ਸੀ।
               ਉਨ੍ਹਾਂ ਕਿਹਾ ਕਿ ਸਮਰਾਲਾ ਹਲਕੇ ਨੂੰ ਕਈ ਦਹਾਕਿਆਂ ਬਾਅਦ ਇਮਾਨਦਾਰ, ਮਿਹਨਤੀ ਅਤੇ ਚੰਗੀ ਸੋਚ ਰੱਖਣ ਵਾਲਾ ਵਿਧਾਇਕ ਮਿਲਿਆ ਹੈ।ਸਾਨੂੰ ਪੂਰਨ ਆਸ ਹੈ ਕਿ ਸਾਡੇ ਹਲਕੇ ਦਾ ਨੌਜਵਾਨ ਵਿਧਾਇਕ ਵਿਧਾਨ ਸਭਾ ਹਲਕਾ ਸਮਰਾਲਾ ਦੇ ਰੁਕੇ ਵਿਕਾਸ ਕਾਰਜ਼ਾਂ ਨੂੰ ਜਰੂਰ ਨੇਪਰੇ ਚਾੜ੍ਹੇਗਾ ਅਤੇ ਜਿਸ ਆਸ ਨਾਲ ਲੋਕਾਂ ਨੇ ਪੰਜਾਬ ਵਿੱਚ ਬਦਲਾਅ ਲਿਆਂਦਾ ਹੈ, ਉਹ ਬਦਲਾਅ ਆਉਣ ਨਾਲ ਪੁਰਾਣਾ ਖੁਸ਼ਹਾਲ ਪੰਜਾਬ ਮੁੜ ਪਰਤੇਗਾ।
             ਉਨ੍ਹਾਂ ਅੱਗੇ ਇਹ ਵੀ ਕਿਹਾ ਨੀਵੀਂ ਥਾ ‘ਤੇ ਹੋਣ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਗਰਿਡ ਵਿੱਚ ਅਕਸਰ ਪਾਣੀ ਭਰ ਜਾਂਦਾ ਹੈ।ਉਨ੍ਹਾਂ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਇਸ ਗਰਿੱਡ ਦੁਆਲੇ ਚਾਰ ਦਿਵਾਰੀ ਕਰਨ ਲਈ ਦੀ ਚਾਰਾਜ਼ੋਈ ਕੀਤੀ ਜਾਵੇ ਤਾਂ ਜੋ ਆਲੇ ਦਾ ਪਾਣੀ ਇੱਥੇ ਇਕੱਠਾ ਨਾ ਹੋ ਸਕੇ ਅਤੇ ਪਿੰਡਾਂ ਨੂੰ ਨਿਰਵਿਘਨ ਬਿਜ਼ਲੀ ਸਪਲਾਈ ਮਿਲਦੀ ਰਹੇ।
               ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਦਿਆਲਪੁਰਾ, ਗੁਰਜੀਤ ਸਿੰਘ ਦਿਆਲਪੁਰਾ, ਮਨਜਿੰਦਰ ਸਿੰਘ ਦਿਆਲਪੁਰਾ, ਗੁਰਮੀਤ ਸਿੰਘ ਘਰਖਣਾ, ਸਾਧੂ ਸਿੰਘ ਬੌਂਦਲ, ਗੁਰਪ੍ਰੀਤ ਸਿੰਘ ਬੌਂਦਲ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …