ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਅਤੇ ਨੋਡਲ ਇੰਚਾਰਜ਼ ਆਦਰਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਮਾਹਣਾ ਸਿੰਘ ਰੋਡ ਵਿਖੇ ਪ੍ਰਿੰਸੀਪਲ ਮੈਡਮ ਮੋਨਿਕਾ ਦੀ ਅਗਵਾਈ ਹੇਠ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹੇ ਦੇ ਨਵ-ਨਿਯੁੱਕਤ ਡਿਪਟੀ ਡੀ.ਈ.ਓ ਸੈਕੰਡਰੀ ਬਲਰਾਜ ਸਿੰਘ ਸੇਖੋਂ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਨਾਲ ਕੈਰੀਅਰ ਕਾਉਂਸਲਰ ਅਤੇ ਨੋਡਲ ਇੰਚਾਰਜ਼ ਜਸਬੀਰ ਸਿੰਘ ਗਿੱਲ ਅਤੇ ਡੀ.ਈ.ਓ ਦਫ਼ਤਰ ਤੋਂ ਧਰਮਿੰਦਰ ਵਿਸ਼ੇਸ਼ ਤੌਰ ‘ਤੇ ਪੁੱਜੇ ਬਲਾਕ ਅੰਮ੍ਰਿਤਸਰ-1 ਦੇ ਸਲੋਗਨ ਰਾਇਟਿੰਗ, ਪੋਸਟਰ ਮੇਕਿੰਗ, ਸੁੰਦਰ ਲਿਖਾਈ, ਕੋਲਾਜ਼ ਮੇਕਿੰਗ, ਸਕਿਟ ਅਤੇ ਕੋਰਿਓਗਰਾਫ਼ੀ ਦੇ ਮੁਕਾਬਲਿਆਂ ਵਿੱਚ 16 ਸਕੂਲਾਂ ਦੇ ਲਗਭਗ 75 ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਦਾ ਪ੍ਰਬੰਧ ਸ੍ਰੀਮਤੀ ਅਰਵਿੰਦਰ ਕੌਰ ਨੇ ਸੁਚਾਰੂ ਢੰਗ ਨਾਲ ਕੀਤਾ।ਵੱਖ-ਵੱਖ ਸਕੂਲਾਂ ਤੋਂ ਪ੍ਰਤਿਭਾਵਨ ਅਧਿਆਪਕਾਵਾਂ ਨੇ ਜੱਜਾਂ ਦੀ ਭੂਮਿਕਾ ਨਿਭਾਈ।ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਥੀਆਂ ਨੂੰ ਡਿਪਟੀ ਡੀ.ਈ.ਓ ਸੈਕੰਡਰੀ ਬਲਰਾਜ ਸਿੰਘ ਅਤੇ ਪ੍ਰਿੰਸਪਲ ਮੋਨਿਕਾ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ।
ਬਲਰਾਜ ਸਿੰਘ ਨੇ ਵਿਦਿਆਥੀਆਂ ਨੂੰ ਆਜ਼ਾਦੀ ਕ੍ਰਾਂਤੀਕਾਰੀਆ ਤੋਂ ਪ੍ਰੇਰਣਾ ਲੈਣ ਅਤੇ ਅਗਲੇ ਮੁਕਾਬਲਿਆਂ ਵਿੱੱਚ ਸਫ਼ਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮੋਨਿਕਾ ਨੇ ਬਲਰਾਜ ਸਿੰਘ ਨੂੰ ਯਾਦਗਾਰੀ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media