Monday, July 20, 2026

ਪ੍ਰੈਸ ਸੰਘਰਸ਼ ਦਾ ਸੂਬਾ ਪੱਧਰੀ ਸਮਾਗਮ 10 ਜੁਲਾਈ ਨੂੰ

ਪੱਤਰਕਾਰਾਂ ਨੂੰ ਦਿੱਤੇ ਜਾਣਗੇ ਪ੍ਰਸੰਸਾ ਪੱਤਰ

ਅੰਮ੍ਰਿਤਸਰ. 8 ਜੁਲਾਈ (ਸੁਖਬੀਰ ਸਿੰਘ) – ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ (ਰਜਿ.) ਦਾ ਸੂਬਾ ਪੱਧਰੀ ਸਮਾਗਮ 10 ਜੁਲਾਈ ਦਿਨ ਐਤਵਾਰ ਨੂੰ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਹੋਵੇਗਾ। ਹੋਵੇਗਾ।ਐਸੋਸੀਏਸ਼ਨ ਦੇ ਸਰਪ੍ਰਸਤ ਇੰਦਰਜੀਤ ਅਰੋੜਾ ਨੇ ਕਿਹਾ ਕਿ ਇਹ ਸਮਾਗਮ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਲਗਭਗ 3 ਸਾਲ ਬਾਅਦ ਹੋਣ ਜਾ ਰਿਹਾ ਹੈ।ਸਮਾਗਮ ਦੋਰਾਨ ਡਾਕਟਰਾਂ ਦੀ ਟੀਮਾਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਉਣਗੀਆਂ।ਦਿਲ ਤੇ ਹੱਡੀਆਂ ਅਤੇ ਜਨਰਲ ਰੋਗਾਂ ਦੇ ਮਰੀਜ਼ ਪਹੁੰਚ ਕੇ ਲਾਹਾ ਕੈ ਸਕਣਗੇ।ਉਹਨਾਂ ਨੇ ਦੱਸਿਆ ਕਿ ਸਮਾਗਮ ਵਿੱਚ ਵੱਖ-ਵੱਖ ਅਖਬਾਰਾਂ ਤੇ ਟੀ.ਵੀ ਚੈਨਲਾਂ ਦੇ ਪੱਤਰਕਾਰ ਪੰਜਾਬ ਭਰ ‘ਚੋਂ ਸ਼ਿਰਕਤ ਕਰਨਗੇ, ਜਦਕਿ ਮੁੱਖ ਮਹਿਮਾਨ ਵਜੋਂ ਮੌਜ਼ੂਦਾ ਤੇ ਸਾਬਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੁੱਜਣਗੇ।ਪੱਤਰਕਾਰਾਂ ਦਾ ਪ੍ਰਸੰਸਾ ਪੱਤਰਾਂ ਨਾਲ ਸਨਮਾਨ ਕੀਤਾ ਜਾਵੇਗਾ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …