Monday, May 25, 2026

ਸਵੈ-ਰੋਜ਼ਗਾਰ ਦੇ ਕੋਰਸਾਂ ਦੀ ਦਾਖਲਾ ਮਿਤੀ 31 ਜੁਲਾਈ ਤੱਕ ਵਧੀ

ਅੰਮ੍ਰਿਤਸਰ, 15 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2022-23 ਤੋਂ ਕੋਰਸਾਂ/ਡਿਪਲੋਮਿਆਂ ਵਿਚ ਦਾਖਲਾ ਮਿਤੀ ਵਿਚ 31 ਜੁਲਾਈ ਤਕ ਵਾਧਾ ਕੀਤਾ ਗਿਆ।
                ਵਿਭਾਗ ਦੇ ਡਾਇਰੈਕਟਰ, ਪ੍ਰੋ. ਸਰੋਜਾ ਅਰੋੜਾ ਨੇ ਦੱਸਿਆ ਕਿ ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸ ਵਿਚ ਸਰਟੀਫਿਕੇਟ ਕੋਰਸ ਇੰਨ ਅਪੈਰਲ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ; ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ; ਡਿਪਲੋਮਾ ਇੰਨ ਕੋਸਮੋਟੋਲੋਜੀ; ਡਿਪਲੋਮਾ ਇੰਨ ਵੈਬ ਡਿਜ਼ਾਈਨਿੰਗ ਐਂਡ ਡਿਵੇਲਪਮੈਂਟ; ਡਿਪਲੋਮਾ ਇਨ ਗ੍ਰਾਫਿਕਸ ਅਤੇ ਵੈਬ ਡਿਜ਼ਾਈਨਿੰਗ; ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ਼ ਅਤੇ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸ ਵਿਚ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ; ਸਰਟੀਫਿਕੇਟ ਕੋਰਸ ਇੰਨ ਡਰੈਸ ਡਿਜ਼ਾਈਨਿੰਗ; ਸਰਟੀਫਿਕੇਟ ਕੋਰਸ ਇੰਨ ਕੰਪਿਊਟਰ ਬੇਸਿਕ ਕੰਸੈਪਟਸ; ਸਰਟੀਫਿਕੇਟ ਕੋਰਸ ਇੰਨ ਕਮਿਊਨੀਕੇਸ਼ਨ ਸਕਿੱਲਜ਼ ਇੰਨ ਇੰਗਲਿਸ਼, ਸਰਟੀਫਿਕੇਟ ਕੋਰਸ ਇੰਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਵੈਬ ਡਿਵੇਲਪਮੈਂਟ, ਸਰਟੀਫਿਕੇਟ ਕੋਰਸ ਇੰਨ ਵੈਬ ਡਿਜ਼ਾਈਨਿੰਗ ਆਦਿ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲਾ ਮਿਤੀ 31 ਜੁਲਾਈ 2022 ਤੱਕ ਵਿਭਾਗ ਦੀ ਵੈਬਸਾਈਟ www.gndu.ac.in/lifelong/default.aspx `ਤੇ ਕਰਵਾ ਸਕਦੇ ਹਨ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …