Wednesday, February 28, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੇਸ਼ ਦੀਆਂ ਯੂਨੀਵਰਸਿਟੀਆਂ `ਚੋਂ 44ਵਾਂ ਰੈਂਕ

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਰੈਂਕਿੰਗ 2022 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਲੀਟ ਕਲੱਬ `ਚ ਸ਼ਾਮਲ
ਅੰਮ੍ਰਿਤਸਰ, 15 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉੱਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐਨ.ਆਈ.ਆਰ.ਐਫ) ਰੈਂਕਿੰਗ 2022 ਵਿਚ ਆਪਣਾ ਇਕ ਮੁਕਾਮ ਹਾਸਿਲ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਰੈਂਕਿੰਗ ਵਿਚ ਰਾਸ਼ਟਰੀ ਪੱਧਰ `ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਹੋ ਗਈ ਹੈ।ਇਹ ਉੱਤਰੀ ਖੇਤਰ ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕੋ ਇੱਕ ਸਟੇਟ ਫੰਡ ਪ੍ਰਾਪਤ ਪਬਲਿਕ ਯੂਨੀਵਰਸਿਟੀ ਹੈ ਜੋ ਭਾਰਤ ਵਿੱਚ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ 44ਵੇਂ ਸਥਾਨ `ਤੇ ਹੈ।
                    ਪਿਛਲੇ ਸਾਲ 2021 ਦੀ ਉੱਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ ਦਰਜਾਬੰਦੀ ਦੇ ਮੁਕਾਬਲੇ, ਯੂਨੀਵਰਸਿਟੀ ਨੇ 2022 ਵਿੱਚ ਆਪਣੀ ਰੈਂਕਿੰਗ ਨੂੰ 9 ਸਥਾਨਾਂ ਤੋਂ ਉੱਚਾ ਕੀਤਾ ਹੈ।ਜਿਸ ਨਾਲ ਇਸ ਯੂਨੀਵਰਸਿਟੀ ਨੇ ਇਸ ਸ਼਼੍ਰੇਣੀ ਵਿੱਚ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਸਟੇਟ ਫੰਡਿਡ ਪਬਲਿਕ ਯੂਨੀਵਰਸਿਟੀਆਂ ਵਜੋਂ 14ਵਾਂ ਸਥਾਨ ਹਾਸਲ ਕੀਤਾ ਹੈ। ਇਸ ਰੈਂਕਿੰਗ ਵਿਚ ਇਸ ਯੂਨੀਵਰਸਿਟੀ ਨੂੰ ਜਾਮੀਆ ਹਮਦਰਦ ਯੂਨੀਵਰਸਿਟੀ, ਬੰਬਈ ਯੂਨੀਵਰਸਿਟੀ, ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਬੰਗਲੌਰ ਯੂਨੀਵਰਸਿਟੀ, ਕਸ਼ਮੀਰ ਯੂਨੀਵਰਸਿਟੀ ਅਤੇ ਤੇਜ਼ਪੁਰ ਯੂਨੀਵਰਸਿਟੀ ਤੋਂ ਉੱਚਾ ਦਰਜ਼ਾ ਦਿੱਤਾ ਗਿਆ ਹੈ।ਇਹ ਪੰਜਾਬ ਦੀ ਇਕਲੌਤੀ ਪਬਲਿਕ ਯੂਨੀਵਰਸਿਟੀ ਹੈ, ਜਿਸ ਨੇ 1 ਤੋਂ 150 ਦੇ ਬੈਂਡ ਵਿੱਚ ਰੈਂਕਿੰਗ ਹਾਸਲ ਕੀਤੀ ਹੈ।
                ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਉੱਚ ਗੁਣਵੱਤਾ ਵਾਲੇ ਅਕਾਦਮਿਕ ਮਾਹੌਲ ਅਤੇ ਯੂਨੀਵਰਸਿਟੀ ਵਿਚ ਪ੍ਰਦਾਨ ਕੀਤੀ ਜਾਂਦੀ ਸਿਖਿਆ ਅਤੇ ਉਚ ਪਾਏ ਦੀ ਕੀਤੀ ਜਾਂਦੀ ਖੋਜ ਦੇ ਨਾਲ ਨਾਲ ਸੁਯੋਗ ਅਧਿਆਪਨ ਨੂੰ ਇਸ ਪ੍ਰਾਪਤੀ ਦੇ ਪ੍ਰਮੁੱਖ ਕਾਰਕਾਂ ਵਿਚ ਰੱਖਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਾਰਿਆਂ ਦੇ ਬੱਝਵੇਂ ਸਹਿਯੋਗ ਨਾਲ ਯੂਨੀਵਰਸਿਟੀ ਦੀ ਰੈਂਕਿੰਗ ਉਪਰ ਹੋਈ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੇ ਸੁਹਿਰਦ ਯਤਨਾਂ ਸਦਕਾ ਯੂਨੀਵਰਸਿਟੀ ਨੇ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਿਆ ਹੈ।ਗੁਣਵੱਤਾ ਭਰਪੂਰ ਖੋਜ ਨੇ ਯੂਨੀਵਰਸਿਟੀ ਦੇ ਐਚ-ਇੰਡੈਕਸ ਨੂੰ ਚਾਰ ਸਾਲ ਪਹਿਲਾਂ 64 ਤੋਂ ਵਧਾ ਕੇ ਅੱਜ 125 ਕਰ ਦਿੱਤਾ ਹੈ।ਯੂਨੀਵਰਸਿਟੀ ਨੇ ਆਪਣੀ ਰੈਂਕਿੰਗ ਲਈ ਉਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ ਦੁਆਰਾ ਨਿਰਧਾਰਤ ਸਾਰੇ ਮਾਪਦੰਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।ਵਾਈਸ ਚਾਂਸਲਰ ਨੇ ਫੈਕਲਟੀ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਯੂਨੀਵਰਸਿਟੀ ਆਪਣੇ ਅਕਾਦਮਿਕ, ਖੋਜ਼ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਹੋਰ ਸੁਧਾਰ ਕਰੇਗੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਉੱਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ ਰੈਂਕਿੰਗ ਵਿੱਚ ਨਵੀਆਂ ਉਚਾਈਆਂ ਹਾਸਲ ਕਰੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …