ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਰਾਜ ਪੱਧਰੀ ਪਹਿਲੀ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਜਿਲ੍ਹਾ ਅੰਮ੍ਰਿਤਸਰ ਵਿੱਚ ਬਾਗਬਾਨੀ ਵਿਭਾਗ,
ਸਿੱਖਿਆ ਵਿਭਾਗ, ਜਿਲਾ ਪ੍ਰਸਾਸ਼ਨ, ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ ਦੀ ਸ਼ਮੂਲੀਅਤ ਨਾਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ ਰਣਜੀਤ ਐਵੀਨਿਉ ਵਿਖੇ ਫਲਦਾਰ ਬੂਟੇ ਲਗਾਏ ਗਏ।ਐਸ.ਡੀ.ਐਮ ਅੰਮ੍ਰਿਤਸਰ-1 ਮਨਕੰਵਲ ਸਿੰਘ ਚਾਹਲ, ਡਿਪਟੀ ਡਾਇਰੈਕਟਰ ਬਾਗਬਾਨੀ ਤੇਜਿੰਦਰ ਸਿੰਘ, ਇੰਜ਼. ਦਲਜੀਤ ਸਿੰਘ ਕੋਹਲੀ ਜਲ ਸੰਭਾਲ ਮੁਖੀ ਹਰਿਆਵਲ ਪੰਜਾਬ ਤੇ ਮੈਂਬਰ ਜਿਲਾ ਸਿਟੀਜ਼ਨ ਵਾਤਾਵਰਣ ਕਮੇਟੀ ਅੰਮ੍ਰਿਤਸਰ, ਸਹਾਇਕ ਡਿਪਟੀ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਜੇਸ਼ ਸ਼ਰਮਾ, ਅੰਮ੍ਰਿਤਸਰ ਵਿਕਾਸ ਮੰਚ ਤੋਂ ਇੰਜ. ਮਨਜੀਤ ਸਿੰਘ ਸੈਣੀ ਅਤੇ ਹੋਰ ਪਤਵੰਤਿਆਂ ਨੇ ਫਲਦਾਰ ਬੂਟੇ ਲਗਾਏ।ਇਸੇ ਤਰਾਂ ਹਰਿਆਵਲ ਪੰਜਾਬ ਵਲੋਂ ਸ ਸ ਸਮਰਾਟ ਸਕੂਲ ਵੱਲਾ ਵਿਖੇ ਵੀ ਦੇ ਪ੍ਰਿੰਸੀਪਲ ਤੇ ਸਟਾਫ ਨਾਲ ਮਿਲ ਕੇ ਪੌਦੇ ਲਗਾਏ ਗਏ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media