
ਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੁਰਣ ਬਹੁਮਤ ਨਾਲ ਬਨਾਉਣ ਦੇ ਮਕਸਦ ਨਾਲ ਲੋਕਾਂ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕਰਨ ਦੀ ਸ਼ੁਰੂ ਕੀਤੀ ਗਈ ਲੜੀ ਵਿੱਚ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੇ ਹਲਕੇ ਰਾਜੌਰੀ ਗਾਰਡਨ ਵਿਖੇ ਦੂਜੇ ਦਿਨ ਵੀ ਹੋਈਆਂ ਜਨਸਭਾਵਾਂ ਨੂੰ ਭਾਜਪਾ ਦੇ ਸਾਂਸਦਾ ਨੇ ਸੰਬੋਧਨ ਕੀਤਾ।ਰਘੂਬੀਰ ਨਗਰ ਅਤੇ ਚੌਖੰਡੀ ਵਿਖੇ ਹੋਈਆਂ ਭਰਵੀਂ ਮੀਟਿੰਗਾਂ ਵਿੱਚ ਗੋਆ ਤੋਂ ਲੋਕ ਸਭਾ ਮੈਂਬਰ ਨਰੇਂਦਰ ਕਸ਼ਯਪ ਸਿਵਾਕਰ ਤੇ ਬਿਹਾਰ ਦੇ ਮਹਾਰਾਜ ਗੰਜ ਤੋਂ ਲੋਕ ਸਭਾ ਮੈਂਬਰ ਜਨਾਰਦਨ ਸਿੰਘ ਨੇ ਲੋਕਾਂ ਨੂੰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਨਾਉਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਉਕਤ ਸੰਸਦ ਮੈਂਬਰਾਂ ਨੇ ਇਲਾਕੇ ਦੇ ਵਿਧਾਇਕ ਸ੍ਰ. ਸਿਰਸਾ ਵੱਲੋਂ ਬੀਤੇ 10 ਮਹੀਨਿਆਂ ਦੇ ਛੋਟੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ।ਸਿਰਸਾ ਨੂੰ ਇਕ ਵਾਰ ਮੁੜ ਤੋਂ ਵਿਧਾਇਕ ਬਨਾਉਣ ਦੀ ਅਪੀਲ ਕਰਦੇ ਹੋਏ ਉਕਤ ਸਾਂਸਦਾ ਨੇ ਦਿੱਲੀ ਦੇ ਚਹੁਮੁੱਖੀ ਵਿਕਾਸ ਅਤੇ ਲੋਕ ਭਲਾਈ ਵਾਸਤੇ ਕੇਂਦਰ ਅਤੇ ਸੂਬੇ ਵਿੱਚ ਇਕ ਪਾਰਟੀ ਦੀ ਸਰਕਾਰ ਬਨਾਉਣ ਦੀ ਵੀ ਗਲ ਆਖੀ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਹਰਤੀਰਥ ਸਿੰਘ, ਪਛੱਮ ਜ਼ਿਲੇ ਦੇ ਪ੍ਰਧਾਨ ਰਾਜਕੁਮਾਰ ਗ੍ਰੋਵਰ, ਮੰਡਲ ਪ੍ਰਧਾਨ ਮਦਨ ਲਾਲ ਕੋਛੜ, ਰਮੇਸ਼ ਚੋਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਮੌਂਟੂ ਸ਼ਾਹ ਅਕਾਲੀ ਆਗੂ ਮਨਜੀਤ ਸਿੰਘ ਔਲਖ ਤੇ ਸਤਪਾਲ ਸਿੰਘ ਚੰਨ ਸਣੇ ਭਾਜਪਾ ਤੇ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media