ਅੰਮ੍ਰਿਤਸਰ, 28 ਜੁਲਾਈ ( ਦੀਪ ਦਵਿੰਦਰ ਸਿੰਘ) – ਯੂ.ਐਨ.ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਤੋਂ 31 ਜੁਲਾਈ ਤੱਕ ਚੱਲਣ
ਵਾਲੇ 8 ਦਿਨਾਂ ਸੁਰ ਉਤਸਵ ਦੇ ਪੰਜਵੇਂ ਦਿਨ ਮੁੱਖ ਮਹਿਮਾਨ ਰਜਿੰਦਰ ਸਿੰਘ ਮਰਵਾਹਾ ਚੇਅਰਮੈਨ ਟਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਬਾਰਡਰ ਜ਼ੋਨ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।8 ਦਿਨਾਂ ਸੁਰ ਉਤਸਵ ਦੇ ਪੰਜਵੇਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਨੂੰ ਸਮਾਗਮ ਦੌਰਾਨ ਉਨ੍ਹਾਂ ਦੇ ਗਾਏ ਹੋਏ ਗੀਤ ਅੰਮਿ੍ਰਤਸਰ ਦੇ ਕਲਾਕਾਰਾਂ ਨੇ ਗਾਏ।ਸੁਖਵਿੰਦਰ ਸਿੰਘ ਦੇ ਗਾਏ ਹੋਏ ਫਿਲਮੀ ਗੀਤਾਂ ਨੂੰ ਗਾਉਣ ਵਾਲੇ ਕੁਸ਼ਾਗਰ ਕਾਲੀਆ, ਅਨਿਲ ਚੀਡਾ, ਲਖਵਿੰਦਰ ਲੱਕੀ, ਅਰਸ਼ਾਨ ਸਿੰਘ, ਅਰਜੁਨ ਆਰਜ਼ੂ, ਰਾਧਿਕਾ ਸ਼ਰਮਾ, ਉਪਾਸਨਾ ਭਾਰਦਵਾਜ, ਮਨੋਜ ਕੁਮਾਰ ਨੇ ਖ਼ੂਬਸੂਰਤ ਗੀਤ ਗਾਏ।
ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਪ੍ਰਸਿੱਧ ਗਾਇਕ-ਸੰਗੀਤਕਾਰ ਹਰਿੰਦਰ ਸੋਹਲ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਤੇ ਅੰਮ੍ਰਿਤਸਰ ਦੇ ਜ਼ੰਮਪਲ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੀ ਜੀਵਨੀ ਬਾਰੇ ਅਤੇ ਸੰਘਰਸ਼ਾਂ ਬਾਰੇ ਦੱਸਿਆ।ਸਮਾਗਮ ਦੇ ਅੰਤ ‘ਚ ਮੁੱਖ ਮਹਿਮਾਨ ਰਜਿੰਦਰ ਸਿੰਘ ਮਰਵਾਹਾ ਅਤੇ ਵਿਸ਼ੇਸ਼ ਮਹਿਮਾਨ ਸੁਪਨੰਦਨ ਦੀਪ ਕੌਰ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸਿਜ਼ ਅੰਮ੍ਰਿਤਸਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕੁਲਬੀਰ ਸਿੰਘ ਸੂਰੀ, ਗੁਰਵਿੰਦਰ ਕੌਰ ਸੂਰੀ, ਦਲਜੀਤ ਅਰੋੜਾ, ਵਿਸ਼ਾਲ ਬਿਆਸ, ਡਾ. ਦਰਸ਼ਨਦੀਪ, ਜਸਪਾਲ ਸਿੰਘ ਪਾਲੀ, ਗੁਰਤੇਜ ਮਾਨ, ਗੋਬਿੰਦ ਕੁਮਾਰ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ, ਸਾਹਿਲ ਸ਼ਰਮਾ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media