ਅੰਮ੍ਰਿਤਸਰ, 29 ਜੁਲਾਈ ( ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਤੋਂ 31 ਜੁਲਾਈ ਤਕ ਚੱਲਣ
ਵਾਲੇ 8 ਦਿਨਾਂ ਸੁਰ ਉਤਸਵ ਦੇ 6ਵੇਂ ਦਿਨ ਮੁੱਖ ਮਹਿਮਾਨ ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।8 ਦਿਨਾਂ ਸੁਰ ਉਤਸਵ ਦਾ ਛੇਵਾਂ ਦਿਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨੋਦ ਮਹਿਰਾ ਅਤੇ ਦਾਰਾ ਸਿੰਘ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ‘ਤੇ ਫਿਲਮਾਏ ਹੋਏ ਗੀਤ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਗਾਏ।ਵਿਨੋਦ ਮਹਿਰਾ ਅਤੇ ਦਾਰਾ ਸਿੰਘ ਤੇ ਫਿਲਾਮਾਏ ਹੋਏ ਫਿਲਮੀ ਗੀਤਾਂ ਨੂੰ ਗਾਉਣ ਵਾਲੇ ਮਨੋਜ਼ ਸ਼ਰਮਾ, ਗੁਰਪ੍ਰੀਤ ਛਾਬੜਾ, ਰਾਜ ਜੰਨਤ, ਡਾ. ਰਾਜ ਕੁਮਾਰ, ਮਨਪ੍ਰੀਤ ਸੋਹਲ, ਰਕੇਸ਼ ਦਿਵਾਨਾ, ਸ਼ਮਸ਼ੇਰ ਢਿਲੋਂ, ਡਾ. ਹਰਪ੍ਰੀਤ, ਰੋਹਿਤ, ਰਾਮ ਗੁਲਾਟੀ, ਉਪਾਸਨਾ, ਰਾਧਿਕਾ ਸ਼ਰਮਾ ਅਤੇ ਆਤਮ ਚੱਢਾ ਨੇ ਖ਼ੂਬਸੂਰਤ ਗੀਤ ਗਾਏ।
ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਅਤੇ ਪ੍ਰਸਿੱਧ ਗਾਇਕ-ਸੰਗੀਤਕਾਰ ਹਰਿੰਦਰ ਸੋਹਲ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਨੂੰ ਕਿਹਾ ਤੇ ਅੰਮ੍ਰਿਤਸਰ ਦੇ ਜ਼ੰਮਪਲ ਬਾਲੀਵੁੱਡ ਦੇ ਬਿਹਤਰੀਨ ਅਤੇ ਸਦਾਬਹਾਰ ਅਦਾਕਾਰ ਵਿਨੋਦ ਮਹਿਰਾ ਤੇ ਦਾਰਾ ਸਿੰਘ ਦੀ ਜੀਵਨੀ ਬਾਰੇ ਅਤੇ ਸੰਘਰਸ਼ਾਂ ਬਾਰੇ ਦੱਸਿਆ।ਸਮਾਗਮ ਦੇ ਅੰਤ ਵਿੱਚ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਰੰਗਮੰਚ ਦੀ ਪ੍ਰਸਿੱਧ ਹਸਤੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਨਿਰਮਾਤਾ, ਨਿਰਦੇਸ਼ਕ ਅਤੇੇ ਫ਼ਿਲਮ ਅਦਾਕਾਰ ਰਤਨ ਔਲਖ ਨੂੰ ਪੰਜਾਬ ਰਫ਼ੀ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ।ਸਮਾਗਮ ਮੁੱਖ ਮਹਿਮਾਨ ਅਨਿਲ ਜੋਸ਼ੀ ਨੇ ਸੁਰ ਉਤਸਵ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਲਾਕਾਰਾਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਉਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਬਾਲ ਸਹਿਤ ਪੁਰਸਕਾਰ ਕੁਲਬੀਰ ਸਿੰਘ ਸੂਰੀ, ਗੁਰਵਿੰਦਰ ਕੌਰ ਸੂਰੀ, ਦਲਜੀਤ ਅਰੋੜਾ, ਡਾ. ਦਰਸ਼ਨਦੀਪ, ਟੀ.ਐਸ ਰਾਜਾ, ਅਮਨ ਐਰੀ, ਤਰਲੋਚਨ ਤੋਚੀ, ਵਿਪਨ ਧਵਨ, ਜਸਪਾਲ ਸਿੰਘ ਪਾਲੀ, ਗੁਰਤੇਜ਼ ਮਾਨ, ਗੋਬਿੰਦ ਕੁਮਾਰ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ, ਸਾਹਿਲ ਸ਼ਰਮਾ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media