ਸਮਰਾਲਾ 30 ਜੁਲਾਈ (ਇੰਦਰਜੀਤ ਸਿੰਘ ਕੰਗ) – ਮਾਤਾ ਨੈਣਾ ਦੇਵੀ ਦੇ ਭਗਤ ਨੈਣਾ ਦੇਵੀ ਮੰਦਰ ਵਿਖੇ ਸਾਉਣ ਦੇ ਮਹੀਨੇ ਦੇ ਚਾਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ
ਪੁੱਜਦੇ ਹਨ।ਸਮਰਾਲਾ ਸੋਸ਼ਲ ਫੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ 29 ਜੁਲਾਈ ਤੋਂ ਮਾਤਾ ਨੈਣਾ ਦੇਵੀ ਦਾ ਸਾਊਣ ਦਾ ਚਾਲਾ ਸ਼ੁਰੂ ਹੋ ਚੁੱਕਾ ਹੈ।ਸ੍ਰੀ ਜਗਦੰਬੇ ਫ੍ਰੀ ਮੈਡੀਕਲ ਏਡ ਸੁਸਾਇਟੀ ਸਮਰਾਲਾ ਵਲੋਂ ਪਿਛਲੇ 55 ਸਾਲਾਂ ਤੋਂ ਲਗਾਤਾਰ ਆਮ ਲੋਕਾਂ ਦੀ ਸਹੂਲਤ ਲਈ ਡਾ. ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।ਡਾਕਟਰਾਂ ਦੀ ਟੀਮ 24 ਘੰਟੇ ਤਿਆਰ ਰਹਿੰਦੀ ਹੈ, ਜੋ ਲੋਕਾਂ ਨੂੰ ਫ੍ਰੀ ਮੈਡੀਕਲ ਸੇਵਾ ਉਪਲੱਬਧ ਕਰਵਾਉਂਦੀ ਹੈ।ਜਿਆਦਾ ਬਿਮਾਰ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ ਵਿਖੇ ਭਰਤੀ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਦੀ ਹੈ।ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਦਵਾਈਆਂ ਅਤੇ ਹੋਰ ਖਰਚਾ ਦਾਨੀ ਸੱਜਣਾ ਵਲੋਂ ਕੀਤਾ ਜਾਂਦਾ ਹੈ।
ਕੈਂਪ ਦੌਰਾਨ ਸੇਵਾ ਕਰਨ ਵਾਲਿਆਂ ਵਿੱਚ ਅੱਜ ਨੀਰਜ ਸਿਹਾਲਾ ਪ੍ਰਧਾਨ, ਇੰਦਰੇਸ਼ ਜੈਦਿਕਾ, ਡਾ. ਮੋਹਣ ਲਾਲ ਸ਼ਰਮਾ ਸਲੇਮਪੁਰ, ਡਾ. ਸ਼ਿਵ ਕੁਮਾਰ, ਡਾ. ਸਤੀਸ਼ ਕੁਮਾਰ, ਡਾ. ਵਿਸ਼ਵ ਕੁਮਾਰ, ਡਾ. ਸੁਰੇਸ਼ ਕੁਮਾਰ, ਧਨਪਤ ਰਾਏ ਭੋਲਾ, ਵਿਨੋਦ ਕੁਮਾਰ, ਪ੍ਰਵੀਨ ਸ਼ਰਮਾ, ਸੰਦੀਪ ਸ਼ਰਮਾ, ਰਮਨ ਸ਼ਰਮਾ, ਸੌਰਵ ਅਰੋੜਾ ਆਦਿ ਸ਼ਾਮਲ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media