Monday, December 23, 2024

ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਸਮਾਗਮ 5 ਅਗਸਤ ਨੂੰ

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ) – ਲਾਵਾਰਿਸ, ਪਾਗਲਾਂ, ਅਪਾਹਿਜ਼ਾਂ, ਬਜ਼ੁਰਗਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਨੂੰ ਸਮਰਪਿਤ ਸੰਸਥਾ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 30ਵੀਂ ਬਰਸੀ ਦਾ ਮੁੱਖ ਸਮਾਗਮ 5 ਅਗਸਤ ਦਿਨ ਸ਼ੁੱਕਰਵਾਰ ਨੂੰ ਆਯੋਜਿਤ ਕੀਤਾ ਜਾਵੇਗਾ।ਸੰਸਥਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਮੁੱਖ ਦਫਤਰ ਪਿੰਗਲਵਾੜਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ।ਇਸ ਉਪਰੰਤ ਭਾਈ ਜਸਬੀਰ ਸਿੰਘ, ਸੰਸਥਾ ਅਤੇ ਖਾਲਸਾ ਯਤੀਮਖਾਨਾ ਦੇ ਬੱਚਿਆਂ ਦੁਆਰਾ ਗੁਰਬਾਣੀ ਕੀਰਤਨ ਕੀਤਾ ਜਾਵੇਗਾ।ਦੁਪਹਿਰ 12:00 ਤੋਂ 01:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ।01:00 ਤੋਂ 01:30 ਵਜੇ ਤਕ ਪੁਸਤਕ ਰਲੀਜ਼ ਸਮਾਰੋਹ ਕੀਤਾ ਹੋਵੇਗਾ ਅਤੇ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਦਿੱਤਾ ਜਾਵੇਗਾ।
                          ਉਨਾਂ ਕਿਹਾ ਕਿ 1 ਅਗਸਤ 2022 ਦਿਨ ਸੋਮਵਾਰ ਨੂੰ ਸਵੇਰੇ 10:00 ਤੋਂ 01:00 ਵਜੇ ਤਕ ਮੁੱਖ ਦਫਤਰ ਜੀ.ਟੀ ਰੋਡ ਵਿਖੇ ਪਿੰਗਲਵਾੜਾ ਦੇ ਪ੍ਰਾਈਮਰੀ ਸਕੂਲੀ ਬੱਚਿਆਂ ਅਤੇ ਮਰੀਜ਼ਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਜਿਸ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਮਹਿਲ ਸਿੰਘ ਖਾਲਸਾ ਕਾਲਜ ਅਤੇ ਡਾ. ਸਨੇਹ ਕੁਮਾਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਹੋਣਗੇ।
              2 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਪਿੰਡ ਮਾਨਾਂਵਾਲਾ ਖੁਰਦ ਨਜ਼ਦੀਕ ਗਿੱਲ ਫਾਰਮ ਦਬੁਰਜ਼ੀ ਅੰਮ੍ਰਿਤਸਰ-ਜਲੰਧਰ ਜੀ.ਟੀ ਰੋਡ ਵਿਖੇ ਲਗਾਏ ਜਾ ਰਹੇ ਜੰਗਲ ਦਾ ਉਦਘਾਟਨ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕੀਤਾ ਜਾਵੇਗਾ।
                 3 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10:00 ਤੋਂ 02:00 ਵਜੇ ਤਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਨੇੜੇ ਬੱਸ ਸਟੈਂਡ ਵਿਖੇ ਪਿੰਗਲਵਾੜੇ ਦੇ ਸਾਰੇ ਸਕੂਲਾਂ ਅਤੇ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਇਸੇ ਦਿਨ ਪਿੰਗਲਵਾੜੇ ਦੇ ਮਰੀਜ਼ਾਂ ਅਤੇ ਸਾਰੇ ਸਕੂਲੀ ਬੱਚਿਆਂ ਦੀਆਂ ਬਣਾਈਆਂ ਕਲਾ ਕਿਰਤੀਆਂ, ਕੁਦਰਤੀ ਖੇਤੀ, ਅੰਗਹੀਣਾਂ ਵਾਸਤੇ ਮਸਨੂਈ ਅੰਗ ਅਤੇ ਫਿਜ਼ੀਓਥਰੈਪੀ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਦੇ ਮੁਖ ਮਹਿਮਾਨ ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਸਿੰਘ ਬਰਾੜ ਹੋਣਗੇ।
               4 ਅਗਸਤ ਦਿਨ ਵੀਰਵਾਰ ਸਵੇਰੇ 10:00 ਵਜੇ ਮਾਨਾਂਵਾਲਾ ਬ੍ਰਾਂਚ ਵਿਖੇ ਪਹਿਲਾਂ ਦੀ ਤਰ੍ਹਾਂ ਬਲੱੱਡ-ਡੋਨੇਸ਼ਨ ਸੈਲ ਪੰਜਾਬ ਯੂਥ ਫੌਰਮ ਦੇ ਕੌਂਸਲਰ ਜਸਕੀਰਤ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਾਮਦਾਸ ਬਲੱਡ-ਡੋਨੇਸ਼ਨ ਸੇਵਾ ਸੋਸਾਇਟੀ, ਜਸਪਾਲਪ੍ਰੀਤ ਸਿੰਘ ਗੋਲਡੀ ਅਠੌਲਾ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਲਗਾਇਆ ਜਾਵੇਗਾ।ਅਰੁਣ ਪਾਲ ਸਿੰਘ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਮੁੱਖ ਮਹਿਮਾਨ ਅਤੇ ਡਾ. ਏ.ਪੀ ਸਿੰਘ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸ ਵਿਸ਼ੇਸ਼ ਮਹਿਮਾਨ ਹੋਣਗੇ।
              ਪ੍ਰੈਸ ਕਾਨਫਰੰਸ ‘ਚ ਸੰਸਥਾ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ. ਹਰਜੀਤ ਸਿੰਘ ਅਰੋੜਾ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ, ਜਨਰਲ ਮੈਨੇਜਰ ਤਿਲਕ ਰਾਜ, ਨਰਿੰਦਰਪਾਲ ਸਿੰਘ ਸੋਹਲ, ਹਰਪਾਲ ਸਿੰਘ ਸੰਧੂ ਤੇ ਕਈ ਹੋਰ ਪਤਵੰਤੇ ਮੌਜ਼ੂਦ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …