Monday, September 21, 2026

ਆਜਾਦੀ ਦੇ ਜਸ਼ਨਾਂ ’ਚ ਬਦਲਿਆ ਤੀਆਂ ਦਾ ਤਿਉਹਾਰ

ਹਰ ਘਰ ਤਿਰੰਗਾ ਲਗਾ ਕੇ ਆਜ਼ਾਦੀ ਦਿਵਸ ਮਨਾਈਏ – ਸ੍ਰੀਮਤੀ ਗੁਰਪ੍ਰੀਤ ਕੌਰ ਸੂਦਨ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਤੀਆਂ ਦਾ ਤਿਉਹਾਰ ਸਾਡਾ ਪੰਜਾਬੀ ਵਿਰਸਾ ਹੈ ਅਤੇ ਬੜੇ ਚਾਅ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ।ਪਰ ਇਸ ਵਿਰਸੇ ਨੂੰ ਲੋਕ ਭੁਲਦੇ ਜਾ ਰਹੇ ਹਨ।ਇਨ੍ਹਾਂ ਦਿਨਾਂ ਵਿੱਚ ਲੜਕੀਆਂ ਪੀਂਘਾਂ ਝੂਟਦੀਆਂ ਅਤੇ ਕਿੱਕਲੀ ਪਾਉਂਦੀਆਂ ਹਨ।ਨਵੇਂ ਕਪੜੇ ਤੇ ਰੰਗ-ਬਰੰਗੀਆਂ ਚੂੜੀਆਂ ਪਾ ਕੇ ਤੀਆਂ ਦਾ ਇਹ ਤਿਉਹਾਰ ਮਨਾਉਣ ਲਈ ਨਵ ਵਿਆਹੀਆਂ ਕੁੜੀਆਂ ਰਲ ਮਿਲ ਕੇ ਸਾਉਣ ਦੇ ਮਹੀਨੇ ਆਪਣੇ ਪੇਕੇ ਘਰ ਪਹੁੰਚਦੀਆਂ ਹਨ।ਡੀ.ਸੀ ਹਰਪ੍ਰੀਤ ਸਿੰਘ ਸੂਦਨ ਦੀ ਰਿਹਾਇਸ਼ ਵਿਖੇ ਤੀਆਂ ਦਾ ਤਿਉਹਾਰ ਬਹੁਤ ਚਾਵਾਂ ਨਾਲ ਬੋਲੀਆਂ ਤੇ ਗਿੱਧਾ ਪਾ ਕੇ ਮਨਾਇਆ ਗਿਆ ਅਤੇ ਖੀਰ ਪੂੜੇ ਖਾਧੇ ਗਏ।ਬਾਅਦ ਵਿੱਚ ਇਹ ਤਿਊਹਾਰ ਆਜ਼ਾਦੀ ਦੇ ਜਸ਼ਨਾਂ ਵਿੱਚ ਬਦਲ ਗਿਆ।
                ਸ੍ਰੀਮਤੀ ਗੁਰਪ੍ਰੀਤ ਕੌਰ ਸੂਦਨ ਧਰਮ ਪਤਨੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਇਹ ਤੀਆਂ ਦਾ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਭੁਲਾਏ ਜਾ ਰਹੇ ਪੰਜਾਬੀ ਵਿਰਸੇ ਨਾਲ ਜੋੜਨਾ ਹੈ।ਅਸੀਂ ਸਾਰੇ 75ਵੀਂ ਆਜ਼ਾਦੀ ਦੇ ਵਰ੍ਹੇਗੰਢ ਮਨਾ ਰਹੇ ਹਾਂ।ਇਸੇ ਕਰਕੇ ਅੱਜ ਤੀਜ਼ ਦੇ ਤਿਉਹਾਰ ਮੌਕੇ ਤਿਰੰਗੇ ਦਿੱਤੇ ਗਏ ਤਾਂ ਜੋ ਆਜ਼ਾਦੀ ਦਾ ਜਸ਼ਨ ਮਨਾਉਂਦਿਆਂ ਇਹ ਤਿਰੰਗੇ ਅਸੀਂ ਸਭ ਆਪਣੇ ਆਪਣੇ ਘਰਾਂ ਉਤੇ 13 ਤੋਂ 15 ਅਗਸਤ ਤੱਕ ਲਗਾ ਸਕੀਏ।
              ਇਸ ਮੌਕੇ ਅਲਕਾ ਕਾਲੀਆ ਐਸ.ਡੀ.ਐਮ ਬਾਬਾ ਬਕਾਲਾ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ ਅਤੇ ਲੇਡੀਜ਼ ਗੈਸਟ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …