ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੱਛੀ ਪਾਲਣ
ਵਿਭਾਗ ਲੁਧਿਆਣਾ ਵਲੋਂ ਸਮਰਾਲਾ ਵਿਖੇ ‘ਆਜ਼ਾਦੀ ਕਾ ਮਹਾਂਉਤਸਵ’ ਅਤੇ ‘ਆਤਮਾ ਸਕੀਮ’ ਅਧੀਨ 8 ਤੋਂ 12 ਅਗਸਤ ਤੱਕ ਪੰਜ਼ ਰੋਜ਼ਾ ਵਿਸ਼ੇਸ਼ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ ਇਲਾਕੇ ਦੇ 17 ਦੇ ਕਰੀਬ ਚਾਹਵਾਨਾਂ ਵਿਅਕਤੀਆਂ ਨੇ ਭਾਗ ਲਿਆ।ਦਲਵੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ, ਮਿਸ ਮਮਤਾ ਸ਼ਰਮਾ ਮੱਛੀ ਪਾਲਣ ਅਫਸਰ ਲੁਧਿਆਣਾ ਤੇ ਮਿਸ ਨਰਿੰਦਰ ਕੌਰ ਮੱਛੀ ਪਾਲਣ ਅਫਸਰ ਸਮਰਾਲਾ ਨੇ ਮੱਛੀ ਪਾਲਣ ਸਬੰਧੀ ਮੁੱਢਲੀ ਟਰੇਨਿੰਗ ‘ਚ ਮੱਛੀ ਤਲਾਬ ਦੀ ਉਸਾਰੀ ਤੋਂ ਲੈ ਕੇ ਮੱਛੀ ਦੇ ਮੰਡੀਕਰਨ ਤੱਕ ਵਿਸਥਾਰ ਵਿੱਚ ਜਾਣਕਾਰੀ ਦਿਤੀ ਅਤੇ ਸਰਕਾਰ ਤੇ ਵਿਭਾਗ ਵਲੋਂ ਚੱਲ ਰਹੀਆਂ ਗਤੀਵਿਧੀਆਂ ਅਤੇ ਸਹੂਲਤਾਂ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ।ਉਨ੍ਹਾਂ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿਚ ਤਲਾਬ ਦੀ ਉਸਾਰੀ ਲਈ 7,00,000 ਰੁਪਏ, ਪਹਿਲੇ ਸਾਲ ਦੀ ਖਾਦ ਖੁਰਾਕ ਲਈ 4,00,000 ਰੁਪਏ ਬੈਂਕ ਪਾਸੋਂ ਕਰਜ਼ਾ ਦਿਵਾਇਆ ਜਾਂਦਾ ਹੈ, ਜਿਸ ‘ਤੇ ਜਨਰਲ ਸ਼੍ਰੇਣੀ ਲਈ 40 ਪ੍ਰਤੀਸ਼ਤ, ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ 60 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਦਲਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ ਨੇ ਦੱਸਿਆ ਕਿ ਮੱਛੀ ਪਾਲਣ ਕਿੱਤਾ ਇੱਕ ਬਹੁਤ ਹੀ ਸੁਚੱਜਾ, ਘੱਟ ਮਿਹਨਤ ਕਰਕੇ ਚੋਖੀ ਕਮਾਈ ਕਰਨ ਵਾਲਾ ਲਾਹੇਵੰਦ ਸਹਾਇਕ ਧੰਦਾ ਹੈ।ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਨੀਵੀਆਂ ਅਤੇ ਬੰਜ਼ਰ ਪਈਆਂ ਜ਼ਮੀਨਾਂ ਨੂੰ 10 ਸਾਲਾਂ ਲਈ ਚਕੌਤੇ ਤੇ ਲੈ ਕੇ ਉਨ੍ਹਾਂ ਵਿੱਚ ਮੱਛੀ ਪਾਲਣ ਦਾ ਕਿੱੱਤਾ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਮੱਛੀ ਪਾਲਣ ਵਿਭਾਗ ਵਲੋਂ ਲਾਭਪਾਤਰੀਆਂ ਨੂੰ ਟਰੇਨਿੰਗ ਸਰਟੀਫਿਕੇਟ ਤਕਸੀਮ ਕੀਤੇੇ ਗਏ।
ਇਸ ਮੌਕੇ ਨਰਿੰਦਰਪਾਲ ਸਿੰਘ ਖੇਤਰੀ ਸਹਾਇਕ ਸਮਰਾਲਾ, ਕੁਲਵਿੰਦਰ ਸਿੰਘ ਏ.ਟੀ.ਐਮ ਖੇਤੀਬਾੜੀ ਦਫਤਰ ਸਮਰਾਲਾ, ਕਰਮਿੰਦਰ ਸਿੰਘ ਬਾਬਾ ਬੌਹੜ, ਨਾਇਬ ਸਿੰਘ ਬਿਲੋਪੱਤੀ, ਅਮਨਿੰਦਰ ਸਿੰਘ ਬਲਾਲਾ, ਸਰਪੰਚ ਧਰਮਜੀਤ ਸਿੰਘ ਤੋਂ ਇਲਾਵਾ ਟਰੇਨਿੰਗ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਭਾਗ ਲਿਆ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media