ਪਠਾਨਕੋਟ, 12 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਹਰਬੀਰ ਸਿੰਘ ਜਿਲ੍ਹਾ ਚੋਣ ਅਫਸਰ-
ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 003 ਪਠਾਨਕੋਟ ਹਲਕੇ ਦੇ ਸਮੂਹ 168 ਪੋਲਿੰਗ ਸਟੇਸ਼ਨਾਂ ਉੱਪਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।ਇਹ ਪ੍ਰਗਟਾਵਾ ਕਾਲਾ ਰਾਮ ਕਾਂਸਲ ਉਪ ਮੰਡਲ ਮੈਜਿਸਟਰੇਟ ਪਠਾਨਕੋਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਪਠਾਨਕੋਟ ਨੇ ਕੀਤਾ।ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਅਪੀਲ ਹੈ ਕਿ ਆਪਣੇ ਪਰਿਵਾਰ ਵਿੱਚ ਸਮੁੱਚੇ ਵੋਟਰਾਂ ਦੇ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਆਪਣੇ ਪੋਲਿੰਗ ਬੂਥਾਂ ਉਪਰ ਜਾ ਕੇ ਮੋਕੇ ਤੇ ਹਾਜਰ ਬੀ.ਐਲ.ਓਜ਼ ਨੂੰ ਅਧਾਰ ਕਾਰਡ ਦੀਆਂ ਫੋਟੋ ਕਾਪੀਆਂ ਦੇ ਕੇ ਲਿੰਕ ਕਰਵਾ ਲਿਆ ਜਾਵੇ।ਉਨ੍ਹਾਂ ਦੱਸਿਆ ਕਿ ਵੋਟਰ ਆਪਣੇ ਵੋਟਰ ਕਾਰਡ ਨੂੰ ਐਨ.ਵੀ.ਐਸ.ਪੀ ਤੇ ਆਈ.ਡੀ ਬਣਾ ਕੇ ਵੀ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵੋਟਰ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਲਿੰਕ ਕਰਨ ਲਈ ਹਰੇਕ ਮਹੀਨੇ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪ ‘ਚ ਅਗਸਤ 2022 ਵਿੱਚ 20 ਅਗਸਤ (ਸ਼ਨੀਵਾਰ) ਅਤੇ 21 ਅਗਸਤ (ਐਤਵਾਰ) ਨੂੰ, ਸਤੰਬਰ 2022 ਵਿੱਚ 3 ਸਤੰਬਰ (ਸ਼ਨੀਵਾਰ), 4 ਸਤੰਬਰ (ਐਤਵਾਰ), 17 ਸਤੰਬਰ (ਸ਼ਨੀਵਾਰ) ਅਤੇ 18 ਸਤੰਬਰ (ਐਤਵਾਰ), ਅਕਤੂਬਰ 2022 ਦੋਰਾਨ 1 ਅਕਤੂਬਰ (ਸ਼ਨੀਵਾਰ), 2 ਅਕਤੂਬਰ (ਐਤਵਾਰ), 22 ਅਕਤੂਬਰ (ਸ਼ਨੀਵਾਰ) ਅਤੇ 23 ਅਕਤੂਬਰ (ਐਤਵਾਰ), ਨਵੰਬਰ 2022 ਦੋਰਾਨ 5 ਨਵੰਬਰ (ਸ਼ਨੀਵਾਰ) ਅਤੇ 6 ਨਵੰਬਰ (ਐਤਵਾਰ) ਨੂੰ ਲਗਾਏ ਜਾਣਗੇ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media