Friday, February 23, 2024

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 26 ਅਗਸਤ ਨੂੰ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 26 ਅਗਸਤ 2022 ਨੂੰ ਖਾਲਸਾ ਕਾਲਜ਼ ਆਫ਼ ਐਜ਼ੂਕਸ਼ਨ, ਅੰਮ੍ਰਿਤਸਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਟੈਲੀ ਪਰਫੋਰਮਜ਼ ਇੰਡੀਆ ਪ੍ਰਾ. ਲਿਮ./ ਟੈਲੀਪਰਫੋਰਮਸ਼ ਗਲੋਬਲ ਸਰਵਿਸ਼ ਪ੍ਰਈਵੇਟ ਲਿਮ., ਵਿੰਡੋ ਟੈਕਨਾਲੋਜੀ ਪ੍ਰਾ. ਲਿਮ. ਅਤੇ ਡੀ.ਆਰ ਆਈ.ਟੀ.ਐਮ ਭਾਗ ਲੈਣਗੀਆਂ।ਇਹਨਾਂ ਵਲੋਂ ਕਸਟਮਰ ਕੇਅਰ ਐਕਜ਼ਕਿਊਟਿਵ, ਕਸਟਮਰ ਸਰਵਿਸ਼ ਐਸੋਸੀਏਟ, ਕਸਟ ਮ ਰਸੇਲਜ਼/ਸਰਵਿਸ ਐਕਜ਼ਕਿਊਟਿਵ, ਕੰਪਿਊਟਰ ਆਪਰੇਟਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਭਾਗ ਲੈਣ ਵਾਲੇ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਅਤੇ ਵੱਧ ਤੋਂ ਵੱਧ ਪੋਸਟ ਗਰੈਜ਼ੂਏਟ, ਏ.ਐਨ.ਐਮ ਅਤੇ ਜੀ.ਐਨ.ਐਮ ਹੋਵੇਗੀ।ਲੜਕੇ, ਲੜਕੀਆਂ ਦੋਨੋਂ ਕੈਂਪ ਵਿੱਚ ਭਾਗ ਲੈ ਸਕਦੇ ਹਨ।ਚਾਹਵਾਨ ਪ੍ਰਾਰਥੀ 26 ਅਗਸਤ 2022 ਨੂੰ ਸਵੇਰੇ 10.00 ਤੋਂ ਦੁਪਹਿਰ 02.00 ਵਜੇ ਤੱਕ ਖਾਲਸਾ ਕਾਲਜ਼ ਆਫ਼ ਐਜ਼ੂਕੇਸਨ ਰਣਜੀਤ ਐਵਨਿਊ ਸੀ-ਬਾਲਕ ਨੇੜੇ ਇੰਪਰੂਵਮੈਂਟ ਟਰਸਟ ਦਫ਼ਤਰ ਅੰਮ੍ਰਿਤਸਰ ਵਿਖੇ ਪਹੁੰਚ ਸਕਦੇ ਹਨ।ਪ੍ਰਾਰਥੀ ਗੂਗਲ ਫਾਰਮ ਭਰ ਕੇ ਆਪਣੇ ਆਪ ਨੂੰ https://tinyurl.com/8z94jb6k
‘ਤੇ ਰਜਿਸਟਰ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੇੈਲਪਲਾਈਨ ਨੰ: 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਹਾੜਾ 2024

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਆਪਣੇ ਆਪ ਦੀ ਤਬਦੀਲੀ ਜਰੂਰੀ ਹੈ ਜੇਕਰ ਅਸੀਂ …