ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਬੀਤੇ ਦਿਨੀ ਚੇਨਈ ਵਿਖੇ ਹੋਏ ਅੰਤਰਰਾਜ਼ੀ ਵਾਕੋ ਇੰਡੀਆ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ -2022
(WAKO India National Kickboxing Championship 2022) ‘ਚ ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਵੁਮੈਨ ਦੀ ਵਿਦਿਆਰਥਣ ਰੇਨੂੰ ਨੇ ਸਿਲਵਰ ਮੈਡਲ ਜਿੱਤ ਕੇ ਅੰਮ੍ਰਿਤਸਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਰੇਨੂੰ ਦੇ ਪਿਤਾ ਏ.ਐਸ.ਆਈ ਮੁਖਤਾਰ ਮਸੀਹ ਨੇ ਦੱਸਿਆ ਹੈ ਕਿ ਰੇਨੂੰ ਦਾ ਬਚਪਨ ਤੋਂ ਹੀ ਖੇਡਾਂ ਵੱਲ ਰੁਝਾਣ ਰਿਹਾ ਅਤੇ ਸਭ ਪਰਿਵਾਰ ਵਲੋਂ ਹਰ ਕਦਮ ‘ਤੇ ਉਸ ਦਾ ਹਮੇਸ਼ਾਂ ਉਤਸ਼ਾਹ ਵਧਾਇਆ ਜਾਂਦਾ ਰਿਹਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media