Sunday, August 23, 2026

ਮਹਿਲਾ ਅਗਰਵਾਲ ਸਭਾ ਸੁਨਾਮ ਵਲੋਂ ਵੱਖ-ਵੱਖ ਸਖਸ਼ੀਅਤਾਂ ਦਾ ਸਨਮਾਨ

ਸੰਗਰੂਰ, 28 ਅਗਸਤ (ਜਗਸੀਰ ਲੌਂਗੋਵਾਲ) – ਮਹਿਲਾ ਅਗਰਵਾਲ ਸਭਾ ਸੁਨਾਮ ਵੱਲੋਂ ਪ੍ਰਧਾਨ ਮੰਜ਼ੂ ਗਰਗ ਦੀ ਅਗਵਾਈ ਹੇਠ ਆਂਚਲ ਗੁਪਤਾ ਪੁੱਤਰੀ ਸੰਦੀਪ ਗੁਪਤਾ ਅਤੇ ਸ਼੍ਰੀਮਤੀ ਰਿਧੀਮਾ ਗੁਪਤਾ ਨੂੰ ਸੀ.ਏ ਦੀ ਪ੍ਰੀਖਿਆ ਪਾਸ ਕਰਨ, ਸਾਕਸ਼ੀ ਜਿੰਦਲ ਪੁੱਤਰੀ ਰਜਿੰਦਰ ਕੁਮਾਰ ਜ਼ਿੰਦਲ ਤੇ ਸ੍ਰੀਮਤੀ ਰੇਖਾ ਜ਼ਿੰਦਲ ਵਲੋ ਐਮ.ਡੀ (ਚਾਈਲਡ ਸਪੈਸ਼ਲਿਸਟ) ਦੀ ਡਿਗਰੀ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ।ਪੰਜਾਬ ਮਹਿਲਾ ਅਗਰਵਾਲ ਸਭਾ ਪ੍ਰਧਾਨ ਤੇ ਸਾਬਕਾ ਨਗਰ ਕੌਂਸਲਰ ਰੇਵਾ ਛਾਹੜੀਆ ਨੇ ਕਿਹਾ ਕਿ ਸਾਨੂੰ ਇਨ੍ਹਾਂ ਹੋਣਹਾਰ ਲੜਕੀਆਂ `ਤੇ ਮਾਣ ਹੈ।ਇਹ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਮੁਕਾਮ `ਤੇ ਪਹੁੰਚੀਆਂ ਹਨ, ਜਿਥੇ ਇਨ੍ਹਾਂ ਨੇ ਆਪਣੇ ਮਾਤਾ ਪਿਤਾ ਅਤੇ ਸੁਨਾਮ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਹੀ ਅਗਰਵਾਲ ਸਮਾਜ ਦਾ ਵੀ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਨ।
ਇਸ ਮੌਕੇ ਪੰਜਾਬ ਮਹਿਲਾ ਅਗਰਵਾਲ ਸਭਾ ਦੀ ਸਰਪ੍ਰਸਤ ਅੰਜ਼ੂ ਗਰਗ, ਤੋਂ ਇਲਾਵਾ ਕੈਸ਼ੀਅਰ ਰਿਧੀਮਾ ਗੁਪਤਾ, ਸੁਨਾਮ ਮਹਿਲਾ ਅਗਰਵਾਲ ਸਭਾ ਦੀ ਸਰਪਸਤ ਇੰਦਰਾ ਬਾਂਸਲ, ਕੈਸ਼ੀਅਰ ਰੇਖਾ ਜ਼ਿੰਦਲ, ਸਕੱਤਰ ਸੀਮਾ ਗਰਗ ਆਦਿ ਮੌਜ਼ੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …