Monday, August 24, 2026

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

ਅੰਮ੍ਰਿਤਸਰ, 7 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋਂ ਐਲਾਨੇ ਕਾਮਰਸ ਸਮੈਸਟਰ ਦੂਜਾ, ਚੌਥਾ ਅਤੇ ਛੇਵਾਂ ਦੇ ਸੈਸ਼ਨ 2021-22 ਦੇ ਨਤੀਜਿਆਂ ’ਚ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦੀ ਪ੍ਰਾਪਤੀ ਸ਼ਾਨਦਾਰ ਰਹੀ। ਕਾਲਜ ’ਚ ਚੱਲ ਰਹੇ ਬੀ.ਕਾਮ ਦੇ ਨਤੀਜਿਆ ’ਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ’ਤੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ।
ਇਸ ਅਕਾਦਮਿਕ ਸ਼ੈਸ਼ਨ ’ਚ ਬੀ.ਕਾਮ ਸਮੈਸਟਰ ਦੂਜੇ ’ਚੋਂ ਜਸ਼ਨਦੀਪ ਕੌਰ ਨੇ 69% ਨੰਬਰ ਲੈ ਕੇ ਪਹਿਲਾ, ਜਸਪ੍ਰੀਤ ਕੌਰ ਨੇ 68% ਨੰਬਰ ਲੈ ਕੇ ਦੂਜਾ ਅਤੇ ਹਰਮਨਦੀਪ ਕੌਰ ਨੇ 67% ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਬੀ.ਕਾਮ ਸਮੈਸਟਰ ਚੌਥਾ ’ਚੋਂ ਅਮਨਦੀਪ ਕੌਰ ਨੇ 80% ਲੈ ਕੇ ਪਹਿਲਾ, ਗੁਰਲੀਨ ਕੌਰ ਨੇ 79% ਨੰਬਰ ਲੈ ਕੇ ਦੂਜਾ ਅਤੇ ਜੈਨਸੀ ਨੇ 78% ਨੰਬਰ ਲੈ ਕੇ ਤੀਜਾ ਸਥਾਨ ਪਾਪਤ ਕੀਤਾ।ਬੀ. ਕਾਮ ਸਮੈਸਟਰ ਛੇਵਾਂ ’ਚੋਂ ਜਸਰੀਨਪਾਲ ਕੌਰ ਨੇ 77.3% ਨੰਬਰ ਲੈ ਕੇ ਪਹਿਲਾ, ਮਹਿਕਪ੍ਰੀਤ ਕੌਰ ਨੇ 76.8% ਨੰਬਰ ਲੈ ਕੇ ਦੂਜਾ ਅਤੇ ਕਵਲਜੀਤ ਕੌਰ ਅਤੇ ਸਰਬਜੀਤ ਕੌਰ ਨੇ 76.7% ਨੰਬਰ ਲੈ ਕੇ ਤੀਜਾ ਸਥਾਨ ਲਿਆ।ਵਿਦਿਆਰਥਣਾਂ ਦੇ ਨਤੀਜੇ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਕਾਲਜ ਵਲੋਂ ਲਗਾਈਆਂ ਗਈਆਂ ਆਨਲਾਈਨ ਕਲਾਸਾਂ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਾਰਨ ਹੀ ਅਜਿਹੇ ਵਧੀਆ ਨਤੀਜੇ ਆਏ ਹਨ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰ. ਗੁਰਦੇਵ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਿਆਂ ਦੀ ਵਧਾਈ ਦਿੰਦਿਆਂ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ।

 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …