Monday, August 24, 2026

ਖ਼ਾਲਸਾ ਕਾਲਜ ਵੈਟਰਨਰੀ ਦੇ ਵਿਦਿਆਰਥੀਆਂ ਨੇ ਟੇਬਲ ਟੈਨਿਸ ’ਚ ਜਿੱਤਿਆ ਚਾਂਦੀ ਦਾ ਤਗਮਾ

ਅੰਮ੍ਰਿਤਸਰ, 15 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੀ ਟੇਬਲ ਟੈਨਿਸ ਟੀਮ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦੀ ਅੰਤਰ-ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਚਾਂਦੀ ਦੇ ਤਗਮੇ ਨਾਲ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਗਡਵਾਸੂ ਵਲੋਂ ਲੁਧਿਆਣਾ ਵਿਖੇ ਕਰਵਾਇਆ ਗਿਆ ਅਤੇ ਇਸ ਪ੍ਰਤੀਯੋਗਤਾ ’ਚ ਯੂਨੀਵਰਸਿਟੀ ਦੇ ਸਮੂਹ ਕਾਲਜਾਂ ਨੇ ਭਾਗ ਲਿਆ ਸੀ।
ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਟੀਮ ਦੀ ਨੁਮਾਇੰਦਗੀ ਅਨੁਰਾਗ, ਕਾਰਤਿਕ ਅਤੇ ਮਨਸਿਮਰ ਨੇ ਕੀਤੀ।ਉਨ੍ਹਾਂ ਕਿਹਾ ਕਿ ਵਿਭਾਗ ਮੁੱਖੀ ਅਤੇ ਵੈਟਰਨਰੀ ਐਕਸਟੈਂਸ਼ਨ ਦੇ ਮੈਨੇਜਰ-ਕਮ-ਕੋਚ ਵਜੋਂ ਡਾ. ਐਸ.ਐਸ ਰੱਥ ਟੀਮ ਦੇ ਨਾਲ ਸਨ।ਉਨ੍ਹਾਂ ਕਿਹਾ ਕਿਹਾ ਕਾਲਜ ਸਮਾਜ ਦੀ ਸੇਵਾ ਤੇ ਆਲ-ਰਾਊਂਡਰ ਕਿਸਮ ਦੇ ਸਿਖਲਾਈ ਪ੍ਰਾਪਤ ਵੈਟਰਨਰੀਅਨ ਤਿਆਰ ਕਰਨ ਲਈ ਖੇਡਾਂ ਅਤੇ ਹੋਰਨਾਂ ਸੱਭਿਆਚਾਰਕ, ਪਾਠਕ੍ਰਮ ਸਬੰਧੀ ਬਾਹਰਲੀਆਂ ਗਤੀਵਿਧੀਆਂ ’ਚ ਵਿਦਿਆਰਥੀਆਂ ਦੀ ਸਹਾਇਤਾ ਕਰ ਰਿਹਾ ਹੈ।ਮੁੱਖ ਮਹਿਮਾਨ ਵਜੋਂ ਸ਼ਾਮਲ ਪ੍ਰਿੰ: ਡਾ. ਵਰਮਾ ਨੇ ਜੇਤੂਆਂ ਨੂੰ ਇਨਾਮ ਤੇ ਸਰਟੀਫ਼ਿਕੇਟ ਤਕਸੀਮ ਕੀਤੇ ਅਤੇ ਭਵਿੱਖ ‘ਚ ਹੋਰ ਉਚਾਈਆਂ ਨੂੰ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ: ਐਸ.ਕੇ ਨਾਗਪਾਲ ਨੇ ਜੇਤੂਆਂ ਦੀ ਹੌਸਲਾ ਅਫਜ਼ਾਈ ਕੀਤੀ ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …