ਅੰਮ੍ਰਿਤਸਰ, 16 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਫਾਰ ਵੂਮੈਨ ਦੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਬੈਂਕਿੰਗ, ਫਾਈਨਾਂਸ ਅਤੇ
ਇੰਸ਼ੋਰੈਂਸ ’ਚ ਸਰਟੀਫ਼ਿਕੇਟ ਕੋਰਸ ਦੇ ਸਬੰਧ ’ਚ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਆਯੋਜਿਤ ਇਸ ਨਵੇਂ ਕੋਰਸ ਦੀ ਸ਼ੁਰੂਆਤ ਕਰਨ ਸਬੰਧੀ ਸੀ.ਪੀ.ਬੀ.ਐਫ.ਆਈ ਦੇ ਲੀਡ ਟ੍ਰੇਨਰ ਕੰਵਲਜੀਤ ਸਿੰਘ ਨੇ ਕੋਰਸ ਦੀ ਸਮੱਗਰੀ ਬਾਰੇ ਚਰਚਾ ਕੀਤੀ।
ਉਨ੍ਹਾਂ ਨੇ ਕੋਰਸ ਦੇ ਸਿਲੇਬਸ ਦਾ ਵਿਲੱਖਣ ਡਿਜ਼ਾਇਨ, ਇਸ ਦਾ ਮਾਰਕੀਟ ਮੁੱਲ ਅਤੇ ਹੁਨਰ ਵਧਾਉਣ ਦੀ ਯੋਗਤਾ ਬਾਰੇ ਗਿਆਨ ਵਿਦਿਆਰਥਣਾਂ ਨਾਲ ਸਾਂਝਾ ਕੀਤਾ।ਡਾ: ਸੁਰਿੰਦਰ ਕੌਰ ਨੇ ਵਿਦਿਆਰਥੀਆਂ ਦੇ ਭਲੇ ਲਈ ਅਜਿਹੇ ਵਡਮੁੱਲੇ ਅਤੇ ਜਾਣਕਾਰੀ ਭਰਪੂਰ ਭਾਸ਼ਣ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਅਤੇ ਮੁਕਾਬਲੇਬਾਜ਼ੀ ਦੇ ਇਸ ਯੁੱਗ ’ਚ ਭਵਿੱਖ ਉਜਵੱਲ ਬਣਾਉਣ ਸਬੰਧੀ ਪਹਿਲਾਂ ਤੋਂ ਪ੍ਰਪੱਕ ਹੋਣ ਦੀ ਜ਼ਰੂਰਤ ਹੈ।ਇਸ ਲਈ ਵਿੱਦਿਅਕ ਅਦਾਰਿਆਂ ’ਚ ਗਿਆਨ ’ਚ ਵਾਧਾ ਕਰਨ ਵਾਲੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਲਾਜ਼ਮੀ ਹੈ।
ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥਣਾਂ ਮੌਜ਼ੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media