Friday, April 24, 2026

ਸਰਕਾਰੀ ਸਕੂਲ ਬਡਬਰ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਬਰਨਾਲਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸ੍ਰੀਮਤੀ ਰੇਣੂ ਬਾਲਾ ਵਲੋਂ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਸਬੰਧੀ ਭਾਸ਼ਣ ਮੁਕਾਬਲੇ ‘ਚ ਆਪੋ ਆਪਣੇ ਵਿਚਾਰ ਰੱਖੇ।ਜਿਸ ਵਿੱਚ ਗੁਰਦੀਪ ਸਿੰਘ, ਆਸ਼ਾ ਕੌਰ, ਗੁਰਜੀਤ ਕੌਰ, ਅਰਸ਼ਪ੍ਰੀਤ ਕੌਰ, ਸਿਮਰਨ ਕੌਰ ਬਾਰ੍ਹਵੀਂ ਆਦਿ ਵਿਦਿਆਰਥੀ ਸ਼ਾਮਿਲ ਸਨ।ਐਸ.ਐਸ ਮਾਸਟਰ ਅਵਨੀਸ਼ ਕੁਮਾਰ ਨੇ ਸ. ਭਗਤ ਸਿੰਘ ਦੀ ਸੰਖੇਪ ਜੀਵਨੀ ਅਤੇ ਉਨ੍ਹਾਂ ਵਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ ।ਆਰਟ ਕਰਾਫਟ ਅਧਿਆਪਕਾ ਕੁਲਵੰਤ ਕੌਰ ਨੇ ਚਿੱਤਰਕਾਰੀ ਮੁਕਾਬਲੇ ਅਤੇ ਕੰਪਿਊਟਰ ਫੈਕਲਟੀ ਵਲੋਂ ਸ੍ਰੀਮਤੀ ਸੁਮਨਦੀਪ ਕੌਰ ਨੇ ਸਲੋਗਨ ਮੁਕਾਬਲੇ ਦੇ ਸਲੋਗਨ ਲਿਖੇ।ਮਨਦੀਪ ਬਾਂਸਲ ਨੇ ਰੈਲੀ ਲਈ ਕੰਪਿਊਟਰੀਕਰਨ ਸਲੋਗਨ ਤਿਆਰ ਕੀਤੇ।ਬਲਾਕ ਖੇਡ ਅਫਸਰ ਡੀ.ਪੀ ਅਮਨਦੀਪ ਸਿੰਘ, ਲੈਕਚਰਾਰ ਜਸਬੀਰ ਸਿੰਘ ਵਲੋਂ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਅਤੇ ਰਿਸ਼ੀ ਸ਼ਰਮਾ ਪੰਜਾਬੀ ਮਾਸਟਰ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਦੱਸਿਆ, ਅਟਲ ਟਿੰਕਰਿੰਗ ਲੈਬ ਇੰਚਾਰਜ਼ ਸ਼੍ਰੀਮਤੀ ਸੁਮਨਦੀਪ ਕੌਰ ਅਤੇ ਆਰ.ਓ.ਟੀ ਇੰਚਾਰਜ਼ ਅਵਨੀਸ਼ ਕੁਮਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਰਾਂ ਅਤੇ ਸਹੁੰ ਚੁੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿਚ ਸਮੂਹ ਸਟਾਫ਼ ਨੇ ਭਾਗ ਲਿਆ।
ਇਸ ਸਮੇਂ ਮਿਨਾਕਸ਼ੀ ਗੌਤਮ, ਰਾਜਬੀਰ ਕੌਰ, ਯੂਹਿੱਤ ਗੁਪਤਾ ,ਤਰਨਜੋਤ ਕੌਰ, ਕੁਸਮ ਲਤਾ ,ਦੀਪਿਕਾ, ਸੁਖਜਿੰਦਰ ਕੌਰ, ਗੁਰਵੀਰ ਕੌਰ, ਸੁਮਨਦੀਪ ਕੌਰ, ਲੈਕਚਰਾਰ ਗੁਰਪ੍ਰੀਤ ਕੌਰ, ਮੱਖਣ ਸਿੰਘ, ਅਨੀਤਾ ਪਾਠਕ ਤੇ ਮਿੱਠਾ ਸਿੰਘ ਕੈਂਥ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ।

Check Also

ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …