ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਸ੍ਰੀ ਮਹਾਂਮੰਡਲੇਸ਼ਵਰ ਸਵਾਮੀ ਬ੍ਰਹਮਦੇਵ ਜੀ ਮਹਾਰਾਜ ਦੀ ਪਾਵਨ ਰਹਿਨੁਮਾਈ ਹੇਠ ਸ਼ਿਵ ਧਾਮ ਯੋਗ ਸਾਧਨਾ
ਕੇਂਦਰ ਬਿਗੜਵਾਲ ਰੋਡ ਸੁਨਾਮ ਵਿਖੇ ਸ਼੍ਰੀ ਰਮਾਇਣ ਜੀ ਦੇ 108 ਆਖੰਡ ਪਾਠ ਆਰੰਭ ਕੀਤੇ ਗਏ ਹਨ।ਆਸ਼ਰਮ ਦੇ ਸ਼ਰਧਾਲੂ ਸੁਨੀਲ ਕੁਮਾਰ ਗਰਗ ਅਤੇ ਗੋਪਾਲ ਕ੍ਰਿਸ਼ਨ ਪਾਲੀ ਨੇ ਦੱਸਿਆ ਕਿ ਇਨ੍ਹਾਂ ਪਾਠਾਂ ਦੇ ਭੋਗ ਦੂਸਰੇ ਦਿਨ ਪਾਏ ਜਾਇਆ ਕਰਨਗੇ ਅਤੇ ਇਸ ਮਹਾਨ ਯੱਗ ਦੀ ਅੰਤਿਮ ਪੂਰਨ ਆਹੂਤੀ 5 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਹੋਵੇਗੀ ਅਤੇ ਉਸੇ ਦਿਨ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦਿਨ ਬਹੁਤ ਹੀ ਮਹਾਨ ਅਤੇ ਦਿਵਯ ਸੰਤਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਪ੍ਰਾਪਤ ਹੋ ਸਕਣਗੇ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media