ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕੌਮਾਂਤਰੀ ਸਵੈ ਇੱਛਕ ਖੂਨਦਾਨ ਦਿਵਸ ਮੌਕੇ ਸਹਾਰਾ ਫਾਊਂਡੇਸ਼ਨ ਦੇ ਵਲੰਟੀਅਰਾਂ ਵਲੋਂ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੀਤਾ ਗਿਆ।ਜਿਥੇ ਹਰ ਸਾਲ 1 ਅਕਤੂਬਰ ਨੂੰ ਸਵੈ ਇੱਛਕ ਖੂਨਦਾਨ ਦਿਵਸ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾਂਦਾ ਹੈ।ਸੀਨੀਅਰ ਮੈਡੀਕਲ ਅਫ਼ਸਰ ਬਲਜੀਤ ਸਿੰਘ ਨੇ ਇਸ ਸਮੇਂ ਕਿਹਾ ਕਿ ਇਸ ਨੇਕ ਕੰਮ ਲਈ ਸਹਾਰਾ ਅਤੇ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਜਿੰਨ੍ਹੀ ਸਲਾਘਾ ਕੀਤੀ ਜਾਵੇ ਉਨ੍ਹੀ ਘੱਟ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਬਦੋਲਤ ਬਲੱਡ ਬੈਂਕ ਵਿਖੇ ਸਮੇਂ-ਸਮੇਂ ‘ਤੇ ਖੂਨਦਾਨ ਤੇ ਐਮਰਜੈਂਸੀ ਦੌਰਾਨ ਸਾਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ।
ਸਹਾਰਾ ਮੈਡੀਕਲ ਵਿੰਗ ਦੇ ਡਾਇਰੈਕਟਰ ਦਿਨੇਸ਼ ਗਰੋਵਰ ਤੇ ਅਸ਼ੋਕ ਕੁਮਾਰ, ਸੁਰਿੰਦਰਪਾਲ ਸਿੰਘ ਸਿਦਕੀ ਨੇ ਰਾਜ ਸਰਕਾਰਾਂ ਅਤੇ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਕਿ ਖੂਨਦਾਨੀਆਂ ਦੀ ਡਾਇਟ ਵਿੱਚ ਲੰਮੇਂ ਸਮੇਂ ਤੋਂ ਵਾਧਾ ਨਹੀਂ ਕੀਤਾ ਗਿਆ।ਇਸ ਡਾਇਟ ਵਿੱਚ ਵਾਧਾ ਕੀਤਾ ਜਾਵੇ ਅਤੇ ਨਿਸ਼ਕਾਮ ਤੌਰ ‘ਤੇ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਲਈ ਸਪੈਸ਼ਲ ਪ੍ਰੈਫਰਡ ਕਾਰਡ ਬਣਾਏ ਜਾਣ ਤਾਂ ਜੋ ਯਾਤਰਾ ਜਾਂ ਲੋੜ ਪੈਣ ‘ਤੇ ਇਲਾਜ਼ ਦੌਰਾਨ ਉਹਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁੱਝ ਰੀਲੈਕਸੇਸ਼ਨ ਸੁਵਿਧਾ ਮਿਲ ਸਕੇ।
ਇਸ ਮੌਕੇ ਬਲੱਡ ਡੋਨਰ ਸ਼ਨੀ, ਗੌਰਵ, ਰਾਮਪਾਲ ਸਿੰਘ, ਵਿਪਨ ਅਰੋੜਾ, ਰਜਿੰਦਰ ਕੌਰ, ਡਿਪਟੀ ਮੈਡਮ, ਸੁਰਿੰਦਰਪਾਲ ਸਿੰਘ, ਸੁਭਾਸ਼ ਚੰਦ ਅਤੇ ਨਰਿਸੰਗ ਸਟਾਫ਼ ਮੌਜ਼ੂਦ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …