ਅੰਮ੍ਰਿਤਸਰ, 2 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵਿਸ਼ਵ ਰੇਬੀਜ਼ ਦਿਵਸ ‘ਇਕ ਸਿਹਤ ਜ਼ੀਰੋ ਮੌਤਾਂ’
ਵਿਸ਼ੇ ’ਤੇ ਮਨਾਇਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਵਿਸ਼ਵ ਰੈਬੀਜ਼ ਦਿਵਸ ਲੂਈ ਪਾਸਚਰ ਦੇ ਜਨਮ ਦਿਨ ਵਜੋਂ ਮਨਾਇਆ ਗਿਆ, ਜਿਸ ਨੇ ਰੈਬੀਜ਼ ਦਾ ਪਹਿਲਾ ਟੀਕਾ ਲਗਾਇਆ ਸੀ।
ਕਲੀਨਿਕਲ ਕੰਪਲੈਕਸ ’ਚ ਵਿਸ਼ਵ ਰੇਬੀਜ਼ ਦਿਵਸ ’ਤੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਖ਼ਾਲਸਾ ਕਾਲਜ ਦੇ ਮੈਡੀਕਲ ਅਫ਼ਸਰ ਡਾ. ਚਰਨਜੀਤ ਸਿੰਘ ਅਤੇ ਮਾਹਲ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਮੋਨਿਕਾ ਨੇ ਬੀ.ਵੀ.ਐਸ.ਸੀ ਦੇ ਇੰਟਰਨਾਂ ਅਤੇ ਫੈਕਲਟੀ ਨੂੰ ਸੰਬੋਧਨ ਕਰਦਿਆਂ ਮਨੁੱਖਾਂ ’ਚ ਰੇਬੀਜ਼ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਉਹ ਵੈਟਰਨਰੀਅਨ ਵਜੋਂ ਦੇਸ਼ ਦੀ ਸੇਵਾ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਖੁਦ ਵੀ ਸਾਰੇ ਰੋਕਥਾਮ ਉਪਾਅ ਕਰਨ ਦੇ ਨਾਲ-ਨਾਲ ਰੇਬੀਜ਼ ਲਈ ਜਾਗਰੂਕਤਾ ਪੈਦਾ ਕਰਨੀ ਪਵੇਗੀ, ਜੋ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਲਈ ਵੀ ਘਾਤਕ ਹੈ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਰੇਬੀਜ਼ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਹਰ ਸਾਲ ਤਕਰੀਬਨ 60,000 ਲੋਕ ਰੇਬੀਜ਼ ਕਾਰਨ ਮਰਦੇ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਦੇ ਹੁੰਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੇ ਫੈਲਣ ਤੋਂ ਸੁਚੇਤ ਕੀਤਾ।
ਪ੍ਰਿੰ: ਡਾ. ਵਰਮਾ ਨੇ ਉਕਤ ਵਿਸ਼ੇ ’ਤੇ ਅਧਾਰਿਤ ਪ੍ਰੋਗਰਾਮ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪਸ਼ੂਆਂ ਦੀਆਂ ਸੰਚਾਰੀ ਬਿਮਾਰੀਆਂ ਮਨੁੱਖੀ ਆਬਾਦੀ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ।ਉਨ੍ਹਾਂ ਪਸ਼ੂਆਂ ਦੀਆਂ ਕਈ ਬਿਮਾਰੀਆਂ ਬਾਰੇ ਚਰਚਾ ਕੀਤੀ, ਜੋ ਮਨੁੱਖੀ ਸਿਹਤ ਲਈ ਖ਼ਤਰਨਾਕ ਹੋ ਸਕਦੀਆਂ ਹਨ।ਉਨ੍ਹਾਂ ਵਿਦਿਆਰਥੀ ਨੂੰ ਕਿਹਾ ਕਿ ਉਹ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਖ਼ੁਦ ਨੂੰ ਤਿਆਰ ਕਰਨ, ਕਿਉਕਿ ਇਹ ਬਿਮਾਰੀ ਆਰਥਿਕ ਨੁਕਸਾਨ ਲਈ ਜ਼ਿੰਮੇਵਾਰ ਹੈ, ਜਿਸ ਕਾਰਨ ਪੰਜਾਬ ਰਾਜ ਨੂੰ 8000 ਕਰੋੜ ਰੁਪਏ ਅਤੇ ਦੇਸ਼ ਨੂੰ ਲਗਭਗ 3 ਲੱਖ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈਦਾ ਹੈ।
ਡਾ. ਵਰਮਾ ਨੇ ਬੀਮਾਰ ਪਸ਼ੂਆਂ ਲਈ ਨਵੀਨਤਮ ਇਲਾਜ ਅਤੇ ਜਾਂਚ ਦੀਆਂ ਸਹੂਲਤਾਂ ਨਾਲ ਲੈਸ ਹੈ ਵੈਟਰਨਰੀ ਹਸਪਤਾਲ ਜਾਂ ਫ਼ਿਰ 62834-29117 ’ਤੇ ਸੰਪਰਕ ਕਰਨ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਕਾਲਜ ਦੇ ਮੁੱਖੀ ਅਤੇ ਪ੍ਰੋਫ਼ੈਸਰ ਡਾ. ਐਸ.ਕੇ ਕੋਤਵਾਲ ਨੇ ‘ਰੇਬੀਜ਼ ਦੀ ਬਿਮਾਰੀ ਨੂੰ ਅਪਡੇਟ ਕਰਨਾ’ ਬਾਰੇ ਇਕ ਵਿਸਥਾਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਰੋਗਾਣੂਆਂ, ਵਾਇਰਸ ਦੀ ਪ੍ਰਕਿਰਤੀ, ਇਸ ਦੀ ਵੰਡ, ਪਸ਼ੂਆਂ ਅਤੇ ਮਨੁੱਖਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਐਕਸਪੋਜ਼ਰ ਤੋਂ ਪਹਿਲਾਂ ਤੇ ਬਾਅਦ ਟੀਕਾਕਰਨ ਦੇ ਕਾਰਜਕ੍ਰਮ ਬਾਰੇ ਚਰਚਾ ਕੀਤੀ ਅਤੇ ਸਵਾਲਾਂ ਦੇ ਜਵਾਬ ਦਿੱਤੇ।
ਪਲੇਸਮੈਂਟ ਅਫ਼ਸਰ ਡਾ. ਐਸ.ਐਸ ਰੱਥ ਨੇ ਰਾਸ਼ਟਰ ਨਿਰਮਾਣ ’ਚ ਵੈਟਰਨਰੀਆਂ ਦੇ ਦਾਇਰੇ ਬਾਰੇ ਚਰਚਾ ਕੀਤੀ।ਕਾਲਜ ਦੀ ਫੈਕਲਟੀ ਟੀਮਾਂ ਨੇ ਰੇਬੀਜ਼ ਰੋਗਾਂ ਦੀ ਰੋਕਥਾਮ ਅਤੇ ਨਿਯੰਤਰਣ ਸਬੰਧੀ ਵਿਦਿਆਰਥੀਆਂ ’ਚ ਜਨ ਜਾਗਰੂਕਤਾ ਪੈਦਾ ਕਰਨ ਲਈ ਜ਼ਿਲੇ ਵੱਖ-ਵੱਖ 8 ਸਕੂਲਾਂ ਦਾ ਦੌਰਾ ਵੀ ਕੀਤਾ।ਜਿਸ ਵਿਚ ਡਾ. ਆਰ.ਰਾਲਤੇ, ਡਾ. ਮਨਰਾਜਦੀਪ ਸਿੰਘ, ਡਾ. ਸਿਮਰਨਜੀਤ ਸਿੰਘ, ਡਾ. ਨਿਰਪਜੀਤ ਕੌਰ, ਡਾ. ਆਰ. ਐਸ. ਰੰਧਾਵਾ ਅਤੇ ਡਾ. ਬਰਿੰਦਰ ਸਿੰਘ ਦੇ ਨਾਮ ਜ਼ਿਕਰਯੋਗ ਹਨ।ਡਾ. ਪੀ.ਐਸ ਮਾਵੀ, ਡਾ. ਐਸ.ਐਸ ਢਿਲੋਂ ਅਤੇ ਡਾ: ਸੁਮਨ ਸ਼ਰਮਾ ਨੇ ਜ਼ਿਲੇ ਅਤੇ ਨਾਲ ਲੱਗਦੇ ਪਿੰਡਾਂ ਦੇ 200 ਦੇ ਕਰੀਬ ਕੁੱਤਿਆਂ ਨੂੰ ਰੈਬੀਜ਼ ਦਾ ਮੁਫ਼ਤ ਟੀਕਾਕਰਨ ਕੀਤਾ।
ਇਸ ਮੌਕੇ ਡਾ. ਪ੍ਰਿਅੰਕਾ, ਜਸਮੀਨ ਸੁਖਨੰਦਨ ਸਿੰਘ ਅਤੇ ਏ.ਐਸ ਪੰਨੂ ਨੇ ਟੀਕਾਕਰਨ ਅਤੇ ਲੋਕ ਜਾਗਰੂਕਤਾ ਲਈ ਆਪਣੀ ਅਹਿਮ ਭੂਮਿਕਾ ਨਿਭਾਈ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media