ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਸਾਂਝਾ ਪੰਜਾਬ ਸਾਂਝੇ ਲੋਕ ਲੋਕ ਐਜੂਕੇਸ਼ਨਲ ਅਤੇ ਵੈਲਫ਼ੇਅਰ ਸੁਸਾਇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਨੀਵਾਰ ਕਰਵਾਇਆ ਗਿਆ।ਸ਼ਾਮ 3:00 ਵਜੇ ਤੋਂ ਰਾਤ 9:30 ਤੱਕ ਗੁਰਦੁਆਰਾ ਤਪ ਅਸਥਾਨ ਬਾਬਾ ਗੁਰਮੁੱਖ ਸਿੰਘ ਜੀ ਪਟਿਆਲੇ ਵਾਲੇ (ਕਾਰ ਸੇਵਾ) ਮਹਾਂਪੁਰਖਾਂ ਦੇ ਸਥਾਨ (ਬਾਬੇ ਕੋਠੀ) ਵਿਖੇ ਸਮਾਗਮ ਦੀ ਆਰੰਭਤਾ ਸੰਤ ਬਾਬਾ ਗੁਰਮੁਖ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਨਾਲ ਕੀਤੀ ਗਈ।ਇਸ ਉਪਰੰਤ ਭਾਈ ਸਾਜਨਪ੍ਰੀਤ ਸਿੰਘ, ਭਾਈ ਰਾਜਕਿਰਨ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਧਰਮਵੀਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ, ਜਦਕਿ ਭਾਈ ਅਰਵਿੰਦਰ ਸਿੰਘ ਨੇ ਗੁਰਬਾਣੀ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ।ਸਮਾਗਮ ਵਿੱਚ ਗਿਆਨੀ ਮਾਨ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੀਵਨ ਬਾਰੇ ਚਾਨਣਾ ਪਾਇਆ।ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸੁਸਾਇਟੀ ਵਲੋਂ ਬਾਬਾ ਸੁੱਖਵਿੰਦਰ ਸਿੰਘ ਭੂਰੀ ਵਾਲੇ, ਗੁਰਪ੍ਰਤਾਪ ਸਿੰਘ ਟਿੱਕਾ ਸ਼ੀਹਰੀ ਅਕਾਲੀ ਜਥਾ ਪ੍ਰਧਾਨ ਅਤੇ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਲੇ ਅਤੇ ਗੁਰਸਿੱਖ ਪਰਿਵਾਰਾਂ ਤੇ ਬੱਚਿਆਂ ਦੇ ਕੇਸਾਂ ਦੀ ਸੰਭਾਲ ਰੱਖਣ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਗਿਆ।ਚਾਹ, ਦੁੱਧ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਮਰਦਾਨਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਨਿਰਵੈਰ ਸਿੰਘ ਲਾਡੀ, ਪ੍ਰਮਜੀਤ ਸਿੰਘ ਪੱਪੀ, ਅਮਨਪ੍ਰੀਤ ਸਿੰਘ ਮਾਨਾਂਵਾਲਾ, ਰਵੀਸ਼ੇਰ ਸਿੰਘ, ਹਰਭਜਨ ਸਿੰਘ ਪ੍ਰਧਾਨ, ਹਰਜੀਤ ਸਿੰਘ ਪਹਿਲਵਾਨ, ਖਾਲਸਾ, ਪ੍ਰੋ. ਸੁਲੱਖਣ ਸਿੰਘ, ਸੁਖਦੀਪ ਸਿੰਘ, ਜਸਵਿੰਦਰ ਸਿੰਘ ਸ਼ੇਰਗਿੱਲ, ਪ੍ਰਿੰਸੀਪਲ ਸੁਖਦੀਪ ਸਿੰਘ ਗਿੱਲ, ਮਾਲਕਮੀਤ ਸਿੰਘ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ, ਗੁਰਜੀਤ ਸਿੰਘ ਰੰਧਾਵਾ, ਕੁਲਦੀਪ ਸਿੰਘ, ਪਨੂੰ ਖਾਲਸਾ, ਗੁਰਭੇਜ ਸਿੰਘ, ਰਾਜਬੀਰ ਸਿੰਘ, ਸੋਨੂੰ ਮੱਟੂ, ਹਰਜੀਤ ਸਿੰਘ, ਅਕਾਸ਼ ਸੋਹੀ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਨਵਜੋਤ ਸਿੰਘ, ਦੀਪਕ ਸਿੰਘ, ਪਿਆਰਾ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਜੈਦੀਪ ਸਿੰਘ ਤਰਲੋਚਨ ਸਿੰਘ, ਮੁਖਤਾਰ ਸਿੰਘ ਤਾਰੂ ਅਤੇ ਸੋਨੂੰ ਵੇਰਕਾ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media