ਸੰਗਰੂਰ, 4 ਅਕਤੂਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਰਾਮਲੀਲਾ ਦਾ ਮੰਚਨ ਕੀਤਾ ਗਿਆ।ਬੱਚਿਆਂ ਨੇ ਵੱਖੋ ਵੱਖ
ਝਾਕੀਆਂ ਪੇਸ਼ ਕੀਤੀਆਂ।ਉਨਾਂ ਨੇ ਸ੍ਰੀ ਰਾਮ, ਸ਼੍ਰੀ ਲਕਸ਼ਮਣ ਤੇ ਸ਼੍ਰੀ ਹਨੂੰਮਾਨ ਜੀ ਦੇ ਰੋਲ ਤੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਵਲੋਂ ਰਾਮ ਲੀਲਾ ਪੇਸ਼ ਕੀਤੀ ਗਈ।ਸਕੂਲ ਅਧਿਆਪਕਾਂ ਨੇ ਬੱਚਿਆਂ ਨੂੰ ਦੁਸ਼ਿਹਰੇ ਦੇ ਤਿਉਹਾਰ ਦਾ ਇਤਿਹਾਸ ਦੱਸਿਆ ਅਤੇ ਬਦੀ ‘ਤੇ ਨੇਕੀ ਦੀ ਜਿੱਤ ਬਾਰੇ ਜਾਣਕਾਰੀ ਦਿੱਤੀ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਾਸ਼ੂ ਅਗਰਵਾਲ ਨੇ ਬੱਚਿਆਂ ਨੂੰ ਚੰਗਿਆਈ ਦੇ ਮਾਰਗ ‘ਤੇ ਤੁਰਨ ਅਤੇ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਚੇਅਰਮੈਨ ਸ਼੍ਰੀਮਾਨ ਸੰਜੇ ਸਿੰਗਲਾ ਵਲੋਂ ਰਾਵਣ ਦਹਿਨ ਕੀਤਾ ਗਿਆ।
ਇਸ ਸਮੇਂ ਕੋਡੀਨੇਟਰ ਸੁਖਜਿੰਦਰ ਕੌਰ, ਸਿਮਰਨ, ਰਮਨ, ਮਨਪ੍ਰੀਤ, ਅਲਕਾ, ਮਨਦੀਪ, ਮਨਜੀਤ, ਨਵਨੀਤ, ਅਮਨਦੀਪ ,ਕੁਲਦੀਪ, ਸੰਦੀਪ, ਪੂਜਾ, ਵੰਦਨਾ, ਸਵਾਤੀ, ਈਸ਼ਾ ਤੇ ਤੇਜਿੰਦਰ ਆਦਿ ਅਧਿਆਪਕ ਮੌਜ਼ੂਦ ਸਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media