Tuesday, May 27, 2025
Breaking News

ਸਲਾਇਟ ਸੰਸਥਾ ਵਿਖੇ ਸਰਟੀਫਿਕੇਟ ਤੇ ਡਿਪਲੋਮਾ ਐਵਾਰਡ ਸਮਾਰੋਹ ਦਾ ਆਯੋਜਨ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ (ਡੀਮਡ-ਟੂ-ਬੀ ਯੂਨੀਵਰਸਿਟੀ) ਵਿਖੇ ਸਰਟੀਫਿਕੇਟ ਤੇ ਡਿਪਲੋਮਾ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਲਾਇਟ ਦੇ ਡਾਇਰੈਕਟਰ ਪ੍ਰੋਫੈਸਰ ਸ਼ੈਲੇਂਦਰ ਜੈਨ ਨੇ ਦੱਸਿਆ ਕਿ ਸਲਾਇਟ ਦੇਸ਼ ਦੇ ਵੱਖ ਵੱਖ ਵਰਗਾਂ, ਖਾਸ ਕਰਕੇ ਪੇਂਡੂ ਅਤੇ ਨਿਮਰ ਪਿਛੋਕੜ ਵਾਲੇ ਸਿੱਖਿਆਰਥੀਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਜਾਣਿਆ ਜਾਂਦਾ ਹੈ।ਸੰਤ ਲੌਂਗੋਵਾਲ ਇੰਸਟੀਚਿਊਟ ਨੌਜਵਾਨ ਇੰਜਨੀਅਰਾਂ ਅਤੇ ਖੋਜ਼ਕਰਤਾਵਾਂ ਲਈ ਇੱਕ ਗੁਰੂਕੁਲ ਹੈ, ਜੋ ਇਸ ਤਕਨੀਕੀ ਸੰਸਥਾ ਵਿਖੇ ਉਚਿਤ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰਨ ਲਈ ਪ੍ਰਵੇਸ਼ ਕਰਦੇ ਹਨ।ਸਮਾਰੋਹ ਵਿੱਚ ਮਾਨਯੋਗ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਡਾਇਰੈਕਟਰ, ਡਾ. ਬੀ.ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੁੱਖ ਮਹਿਮਾਨ ਨੇ ਸੰਸਥਾਂ ਦੀ ਮਲਟੀ ਐਂਟਰੀ ਐਗਜ਼ਿਟ ਨੀਤੀ ਦੀ ਵੀ ਸ਼ਲਾਘਾ ਕੀਤੀ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਹੈ।ਉਨ੍ਹਾਂ ਸਰਟੀਫਿਕੇਟ/ਡਿਪਲੋਮਾ ਪ੍ਰੋਗਰਾਮ ਦੇ ਸਾਰੇ ਪਾਸ-ਆਊਟ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੇ ਚੁਣੌਤੀਆਂ ਦੀ ਦ੍ਰਿੜਤਾ, ਧੀਰਜ਼ ਅਤੇ ਲਗਨ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।
ਮੁੱਖ ਮਹਿਮਾਨ ਦੇ ਨਾਲ ਡਾ. ਜੇ.ਐਨ ਚੱਕਰਵਰਤੀ, ਡੀਨ (ਆਰ.ਐਂਡ.ਸੀ) ਅਤੇ ਡਾ. ਤਾਂਗੋਲਾਪੋਲੀ ਐਸੋਸੀਏਟ ਡੀਨ ਨੇ ਇਸ ਸਮਾਰੋਹ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ 527 ਸਰਟੀਫਿਕੇਟ ਅਤੇ ਡਿਪਲੋਮੇਦਿੱਤੇ ਗਏ।ਅੰਤ ਵਿਚ ਸੰਸਥਾਂ ਦੇ ਡਾਇਰੈਕਟਰ ਪ੍ਰੋਫੈਸਰ ਸ਼ੈਲੇਂਦਰ ਜੈਨ ਨੇ ਪਾਸ-ਆਊਟ ਵਿਦਿਆਰਥੀਆਂ ਨੂੰ ਸਹੁੰ ਚੁੱਕਾਈ ਅਤੇ ਪ੍ਰੋਫੈਸਰ ਜੇ.ਐਸ ਢਿਲੋਂ ਡੀਨ (ਅਕਾਦਮਿਕ) ਨੇ ਸਾਰਿਆ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਦੋਵਾਂ ਸੰਸਥਾਵਾਂ ਦਰਮਿਆਨ ਅਕਾਦਮਿਕ ਅਤੇ ਖਜ਼ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਡਾ. ਬੀ.ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਲੰਧਰ ਤੇ ਸਲਾਇਟ ਲੌਂਗੋਵਾਲ ਦਰਮਿਆਨ ਆਪਸੀ ਸਮਝੌਤਾ ਪੱਤਰ ‘ਤੇ ਹਸਤਾਖਰ ਵੀ ਕੀਤੇ ਗਏਞ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …