ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਸਪੀਕਰ ਤੇ ਸਰਕਾਰ ਝੂਠੀ ਹੈ, ਜੋ ਪਿਛਲੇ 200 ਦਿਨਾਂ ਤੋਂ ਪੰਜਾਬੀਆਂ ਨਾਲ ਝੂਠ ਬੋਲ ਰਹੇ ਹਨ।ਇਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਦੀ ਵੋਟਿੰਗ ਵੇਲੇ ਮਿਲੀ।ਗੜ੍ਹੀ ਨੇ ਕਿਹਾ ਕਿ ਬਸਪਾ ਨੇ ਆਪਣੇ ਵਿਧਾਇਕ ਨੂੰ ਸਰਕਾਰ ਖਿਲਾਫ਼ ਵੋਟ ਪਾਉਣ ਦਾ ਨਿਰਦੇਸ਼ ਦਿੱਤਾ ਸੀ।ਉਨਾਂ ਨੇ ਬਸਪਾ ਦੇ ਇਕਲੌਤੇ ਵਿਧਾਇਕ ਡਾ ਨਛੱਤਰ ਪਾਲ ਨਾਲ ਹੋਈ ਮੋਬਾਈਲ ਚੈਟ ਵੀ ਨਸ਼ਰ ਕੀਤੀ, ਜਿਸ ਵਿਚ ਬਸਪਾ ਵਿਧਾਇਕ ਨੂੰ ਸਰਕਾਰ ਖਿ਼ਲਾਫ਼ ਵੋਟ ਪਾਉਣ ਦਾ ਨਿਰਦੇਸ਼ ਸੀ।ਇਸ ਲਈ ਬਸਪਾ ਵਿਧਾਇਕ ਨੇ ਸਦਨ ਵਿਚ ਪ੍ਰਸਤਾਵ ਦੇ ਵਿਰੋਧ ਵਿਚ ਭਾਸ਼ਣ ਦਿੱਤਾ ਅਤੇ ਸਪੀਕਰ ਨੂੰ ਬਾਅਦ ਵਿਚ ਇਸ ਸਬੰਧੀ ਲਿਖਤੀ ਪੱਤਰ ਵੀ ਦਿੱਤਾ ਕਿ ਵਿਧਾਨ ਸਭਾ ਵਿਚ ਵੋਟ ਗਿਣਤੀ ਦਾ ਰਿਕਾਰਡ ਠੀਕ ਕੀਤਾ ਜਾਵੇ।ਗੜ੍ਹੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਸਪਾ ਦੀ ਵੋਟ ਨੂੰ ਸਰਕਾਰ ਦੇ ਪੱਖ ਵਿਚ ਗਿਣਿਆ ਤਾਂ ਬਸਪਾ ਵਲੋਂ ਸਰਕਾਰ ਦਾ ਪੁਤਲਾ ਵੀ ਫੂਕਿਆ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …