Sunday, October 4, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਕਾਸਮੈਟੋਲੋਜੀ ਵਿਭਾਗ ਵਲੋਂ ਵਰਕਸ਼ਾਪ

ਅੰਮ੍ਰਿਤਸਰ, 16 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਕਾਸਮੈਟੋਲੋਜੀ ਵਿਭਾਗ ਵਲੋਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ’ਚ ਚਮੜੀ ਦੇ ਮਾਹਿਰ ਸ੍ਰੀਮਤੀ ਸ਼ਿਖਾ ਸ਼ਰਮਾ ਅਤੇ ਵੀ.ਐਲ.ਸੀ.ਸੀ ਸੰਸਥਾ ਤੋਂ ਉਨ੍ਹਾਂ ਦੇ ਸਾਥੀਆਂ ਨੇ ਚਮੜੀ ਦੀ ਦੇਖ-ਭਾਲ ਅਤੇ ਚਿਹਰੇ ਦੀਆਂ ਤਕਨੀਕਾਂ ਦੇ ਉੱਨਤ ਢੰਗਾਂ ਦਾ ਪ੍ਰਦਰਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਸ਼ਰਮਾ ਵਲੋਂ ਵਿਦਿਆਰਥਣਾਂ ਨੂੰ ਉਕਤ ਇਕ ਰੋਜ਼ਾ ਵਰਕਸ਼ਾਪ ਦੌਰਾਨ ਸਿਖਾਏ ਗਏ ਕੀਤੇ ਗੁਰ ਨਾਲ ਉਨ੍ਹਾਂ ਦੇ ਗਿਆਨ ’ਚ ਵਾਧਾ ਹੋਵੇਗਾ, ਜੋ ਭਵਿੱਖ ’ਚ ਉਨਾਂ ਲਈ ਸਹਾਈ ਸਿੱਧ ਹੋਣਗੇ।ਉਨ੍ਹਾਂ ਕਿਹਾ ਕਿ ਉਕਤ ਵਰਕਸ਼ਾਪ ’ਚ ਵਿਦਿਆਰਥਣਾਂ ਨੇ ਕਾਫ਼ੀ ਉਤਸ਼ਾਹ ਨਾਲ ਭਾਗ ਲਿਆ ਅਤੇ ਚਮੜੀ ਅਤੇ ਚਿਹਰੇ ਸਬੰਧੀ ਆਧੁਨਿਕਾਂ ਤਕਨੀਕਾਂ ਬਾਰੇ ਕਾਫ਼ੀ ਬਾਰੀਕੀਆਂ ਨਾਲ ਸਿੱਖੀਆਂ।ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੇ ਗਿਆਨ ’ਚ ਵਾਧਾ ਕਰਨ ਲਈ ਉਹ ਅਗਾਂਹ ਭਵਿੱਖ ’ਚ ਵੀ ਅਜਿਹੀਆਂ ਵਰਕਸ਼ਾਪਾਂ ਸਬੰਧੀ ਪ੍ਰੋਗਰਾਮ ਉਲੀਕਦੇ ਰਹਿਣਗੇ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਲਜ ‘ਚ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਨੇ ਪਿਡੀਲਾਈਟ ਵਲੋਂ ਫੈਬਰਿਕ ਪੇਂਟਿੰਗ ਅਤੇ ਗਹਿਣੇ ਬਣਾਉਣ ਸਬੰਧੀ 2 ਰੋਜ਼ਾ ਵਰਕਸ਼ਾਪ ਕਰਵਾਈ।ਜਿਸ ਵਿਚ ਪਿਡੀਲਾਈਟ ਕੰਪਨੀ ਤੋਂ ਸ੍ਰੀਮਤੀ ਕੰਚਨ ਅਰੋੜਾ ਨੇ ਵਿਦਿਆਰਥਣਾਂ ਨੂੰ ਫੈਬਰਿਕ ਪੇਂਟਿੰਗ ਦੇ ਨਵੀਨਤਮ ਤਰੀਕਿਆਂ ਅਤੇ ਗਹਿਣੇ ਬਣਾਉਣ ਸਬੰਧੀ ਵਿਧੀਆਂ ਬਾਰੇ ਜਾਣੂ ਕਰਵਾਇਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …