ਸਮਾਜ ਨੂੰ ਪੈਲੀਏਟਿਵ ਕੇਅਰ ਸਿੱਖਣ ਦੀ ਲੋੜ- ਬੀਬੀ ਇੰਦਰਜੀਤ ਕੌਰ
ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ ਅੰਮ੍ਰਿਤਸਰ ਵਿਖੇ 14 ਤੋਂ 16 ਅਕਤੂਬਰ
2022 ਤੱਕ 3 ਦਿਨਾਂ “ਪਹਿਲੀ ਅੰਤਰਰਾਸ਼ਟਰੀ ਪੈਲੀਏਟਿਵ ਕੇਅਰ ਕਾਨਫਰੰਸ” ਦਾ ਆਯੋਜਨ ਕੀਤਾ ਗਿਆਕਾਨਫਰੰਸ ਨੂੰ “ਏਮਿੰਗ ਫਾਰ ਇੰਟੀਗ੍ਰੇਟਿਡ ਪੈਲੀਏਟਿਵ ਕੇਅਰ” ਵਿਸ਼ੇ ਦੇ ਨਾਲ ਦੁਨੀਆ ਭਰ ਵਿੱਚ ਆਪਣਾ ਨਾਮ ਬਣਾ ਚੁੱਕੇ ਨਰਸਿੰਗ ਅਤੇ ਹੈਲਥਕੇਅਰ ਮਾਹਿਰ ਨੂੰ ਆਪਣਾ ਗਿਆਨ ਅਤੇ ਤਜ਼ਰਬਾ ਸਾਂਝਾ ਕਰਨ ਲਈ ਤਿਆਰ ਕੀਤਾ ਗਿਆ ਸੀ ਪਿੰਗਲਵਾੜਾ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਨੈਪਕੈਮ ਦੇ ਰਾਸ਼ਟਰੀ ਪ੍ਰਧਾਨ ਡਾ. ਅਭਿਜੀਤ ਧਾਮ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਜਿਥੇ ਮਰੀਜ਼ਾਂ ਦਾ ਇਲਾਜ਼ ਅਤਿ ਆਧੁਨਿਕ ਢੰਗ ਅਤੇ ਮਸ਼ੀਨਾਂ ਨਾਲ ਬਹੁਤ ਹੀ ਘੱਟ ਰੇਟਾਂ ‘ਤੇ ਕੀਤਾ ਜਾ ਰਿਹਾ ਹੈ, ਉਥੇ ਆਪਣੇ ਦੇਸ਼ ਲਈ ਚੰਗੇ ਡਾਕਟਰ ਵੀ ਪੈਦਾ ਕੀਤੇ ਜਾ ਰਹੇ ਹਨ।ਅੱਜ ਮੈਨੂੰ ਇਸ ਅੰਤਰਰਾਸ਼ਟਰੀ ਕਾਨਫਰੰਸ, ਜਿਸ ਦਾ ਵਿਸ਼ਾ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਕਰਨ ਸਬੰਧੀ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇਣਾ ਹੈ, ਵਿਖੇ ਪਹੁੰਚ ਕੇ ਮਾਣ ਮਹਿਸੂਸ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਡਾ. ਏ.ਪੀ ਸਿੰਘ ਅਤੇ ਸਾਰੇ ਸਟਾਫ ਦੀ ਮਿਹਨਤ ਸਦਕਾ ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨਵੀਆਂ ਉਚਾਈਆਂ ‘ਤੇ ਪਹੁੰਚੀ ਹੈ ਅਤੇ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਨੂੰ ਪੈਲੀਏਟਿਵ ਕੇਅਰ ਬਾਰੇ ਸਿੱਖਣ ਦੀ ਬਹੁਤ ਲੋੜ ਹੈ, ਕਿਉਂਕਿ ਅਧੁਨਿਕਤਾ ਨੇ ਸਾਡੇ ਸਮਾਜ ਦੇ ਤਾਣੇ-ਬਾਣੇ ਨੂੰ ਉਲਝਾ ਦਿੱਤਾ ਹੈ ਅਤੇ ਬਿਮਾਰੀ ਦੇ ਆਖਰੀ ਪੜਾਅ ‘ਤੇ ਪਹੁੰਚੇ ਮਰੀਜ਼ ਲਈ ਪੈਲੀਏਟਿਵ ਕੇਅਰ ਹੀ ਆਖਰੀ ਉਮੀਦ ਹੈ।
ਡਾ. ਅਭਿਜੀਤ ਡੈਮ ਨੇ ਕਿਹਾ ਕਿ ਸਮਾਗਮ ਨੇ ਦੋ ਮੁੱਖ ਉਦੇਸ਼ਾਂ “ਕਮਿਊਨਟੀ ਬਿਲਡਿੰਗ ਅਤੇ ਵਿਸਡੰਮ ਸ਼ੇਅਰਿੰਗ” ਨਾਲ ਦੁਨੀਆਂ ਭਰ ਦੇ ਹੋਸਪਾਈਸ ਅਤੇ ਪੈਲੀਏਟਿਵ ਕੇਅਰ ਕਲੀਨਿਕਲ ਮਾਹਿਰਾਂ, ਖੋਜਕਰਤਾਵਾਂ ਨੂੰ ਇਕੱਠੇ ਕਰਨ ਲਈ ਇਹ ਮੰਚ ਪ੍ਰਦਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਨਫਰੰਸ ਦਾ ਵਿਸ਼ਾ ਮਰੀਜ਼ਾਂ ਅਤੇ ਡਾਕਟਰਾਂ ਦੇ ਤਜੁਰਬਿਆਂ ਅਤੇ ਭਵਿੱਖ ਵਿੱਚ ਭਾਰਤ ਵਿੱਚ ਉਭਰ ਰਹੀਆਂ ਬਿਮਾਰੀਆਂ ਦੇ ਅਨੁਮਾਨਿਤ ਜੋਖਮਾਂ ਲਈ ਪੈਲੀਏਟਿਵ ਕੇਅਰ ਦੌਰਾਨ ਮਰੀਜ਼ ਨੂੰ ਮਿਲ ਰਹੀਂ ਸਹੂਲਤ ਬਿਆਨ ਕਰਦਾ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਵੀ ਗੰਭੀਰ ਬਿਮਾਰੀ ਨਾਲ ਲੜ ਰਹੇ ਮਰੀਜ਼ਾਂ ਨੂੰ ਪੈਲੀਏਟਿਵ ਕੇਅਰ ਦੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ।
ਡਾ. ਏ.ਪੀ ਸਿੰਘ ਨੇ ਕਿਹਾ ਕਿ ਐਸ.ਜੀ.ਆਰ.ਡੀ ਯੂਨੀਵਰਸਿਟੀ ਖੋਜ਼ ਨਤੀਜਿਆਂ, ਵਧੀਆ ਅਭਿਆਸਾਂ ਅਤੇ ਸਿਹਤ ਕਰਮਚਾਰੀਆਂ, ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰਨ ਦੇ ਨਾਲ-ਨਾਲ ਉਭਰਦੀਆਂ ਸਮੱਸਿਆਵਾਂ ਦਾ ਅਨੁਮਾਨ ਲਗਾਉਣ ਅਤੇ ਨਿਰਵਿਘਨ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਆਧਾਰ ਪ੍ਰਦਾਨ ਕਰਨ ਲਈ ਮਸ਼ਹੂਰ ਹੈਪੈਲੀਏਟਿਵ ਕੇਅਰ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਦੁਨੀਆਂ ਭਰ ਦੇ ਲਗਭਗ 450 ਮਾਹਿਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ
ਆਏ ਹੋਏ ਮਹਿਮਾਨਾਂ ਅਤੇ ਫੈਕਲਟੀ ਦਾ ਸੁਆਗਤ ਕਰਦਿਆਂ ਡਾ. ਹਰਜੋਤ ਸਿੰਘ ਅਤੇ ਡਾ. ਪਰਮਜੋਤ ਬਿੰਦਰਾ ਆਰਗਨਾਇੰਜਿਗ ਸੈਕਟਰੀ ਨੇ ਪੈਲੀਏਟਿਵ ਕੇਅਰ ਦੇ ਮੌਜ਼ੂਦਾ ਹਾਲਾਤ ਅਤੇ ਭਵਿੱਖ ਦੇ ਰੁਝਾਨਾਂ ਬਾਰੇ ਚਰਚਾ ਕੀਤੀਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸ਼ੂਰੂਆਤੀ ਚਰਚਾ ਅਤੇ ਸਮਾਪਤੀ ਨਿਚੋੜ, ਰੈਪਿਡ ਫਾਇਰ ਟਾਕ, ਪੈਨਲ ਚਰਚਾਵਾਂ, ਰੋਲ ਪਲੇਅ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦੇ ਆਭਾਸ ਅਤੇ ਹਾਜ਼ਰ ਮਹਿਮਾਨਾਂ ਦੀ ਆਪਸੀ ਗੱਲਬਾਤ ਨੇ ਸਾਰਿਆ ਨੂੰ ਪੇਸ਼ੇਵਰ ਅਤੇ ਸੰਤੁਸ਼ਟੀਜਨਕ ਅਨੁਭਵ ਮੁਹੱਈਆ ਕਰਵਾਇਆ।
ਸਮਾਗਮ ਵਿੱਚ ਸ਼੍ਰੀਮਤੀ ਗਿਲੀ ਬਰਨ, ਸੰਸਥਾਪਕ ਅਤੇ ਨਿਰਦੇਸ਼ਕ ਕੈਂਸਰ ਰਿਲੀਵ ਇੰਡੀਆ, ਸ਼੍ਰੀਮਤੀ ਮਹੋਇਰਾ ਲੇਂਗ, ਮੈਡੀਕਲ ਡਾਇਰੈਕਟਰ, ਕੈਰਡੀਅਸ ਇੰਟਰਨੈਸ਼ਨਲ ਪੈਲੀਏਟਿਵ ਕੇਅਰ ਟਰੱਸਟ, ਐਡਿਨਬਰਗ, ਡਾ. ਮਨੀਸ਼ਾ ਪੈਲੀਏਟਿਵ ਕੇਅਰ ਕੰਸਲਟੈਂਟ, ਓਮਾਨ, ਡਾ. ਮੌਰੀਨ ਲਿਊਕਾਮਨ ਪੈਲੀਏਟਿਵ ਕੇਅਰ ਫਿਜ਼ੀਸ਼ੀਅਨ, ਇੰਡੋਨੇਸ਼ੀਆ, ਡਾ. ਅਰੁਣ ਡੇਕਾ, ਡਾ. ਗੀਤਾ ਜੋਸ਼ੀ, ਡਾ. ਰਵਿੰਦਰ ਮੋਹਨ, ਡਾ. ਸੋਨਾਲੀ ਕੁਲਕਰਨੀ ਕਾਨਫਰੰਸ ਦੇ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬੁਲਾਰੇ ਹਾਜ਼ਰ ਸਨ।
Punjab Post Daily Online Newspaper & Print Media