Monday, September 14, 2026

ਮੁੱਖ ਮੰਤਰੀ ਮਾਨ ਦੇ ਜਨਮ ਦਿਨ ‘ਤੇ ਲਾਇਨ ਕਲੱਬ ਸੰਗਰੂਰ ਗਰੇਟਰ ਨੇ ਲਾਇਆ ਅੱਖਾਂ ਦਾ ਮੁਫਤ ਚੈਕਅਪ ਤੇ ਅਪ੍ਰੇਸ਼ਨ ਕੈਂਪ

ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪਿੰਡ ਸਤੌਜ ਵਿਖੇ “ਮੁਫਤ ਵਿਸ਼ਾਲ ਆਈ ਚੈਕਅਪ ਅਤੇ ਓਪਰੇਸ਼ਨ ਕੈਂਪ” ਮੁੱਖ ਮੰਤਰੀ ਦੀ ਪਤਨੀ ਡਾਕਟਰ ਗਰੁਪ੍ਰੀਤ ਕੌਰ ਅਤੇ ਲਾਈਨ ਡਾਕਟਰ ਪਰਮਜੀਤ ਸਿੰਘ ਦੀ ਪ੍ਰਧਾਨਗੀ ‘ਚ ਲਗਾਇਆ ਗਿਆ।ਸਰਕਾਰੀ ਪ੍ਰਾਇਮਰੀ ਸਕੂਲ ਸਤੌਜ ਵਿਖੇ ਲਗਾਏ ਗਏ ਕੈਂਪ ਵਿੱਚ ਲਾਇਨ ਡਾਕਟਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਆਪਣੇ ਆਈ ਕੇਅਰ ਸੈੰਟਰ ਨਾਨਕਿਆਣਾ ਰੋਡ ਸੰਗਰੂਰ ਵਿਖੇ 16 ਲੋੜਵੰਦ ਵਿਅਕਤੀਆਂ ਦੇ ਮੁਫਤ ਲੈੰਂਜ਼ ਪਾਏ ਗਏ।ਪ੍ਰਾਜੈਕਟ ਚੇਅਰਪਰਸਨ ਲਾਇਨ ਕੇਵਲ ਕ੍ਰਿਸ਼ਨ ਗਰਗ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸਮਾਜ ਸੇਵੀ ਬਿੱਟੂ ਬੀਰ ਕਲਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੈਂਪ ਲਈ ਯੋਗ ਪ੍ਰਬੰਧ ਕੀਤੇ ਗਏ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਆਏ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।ਸੀਨੀਅਰ ਮੈਂਬਰ ਲਾਇਨ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਅਤੇ ਲਾਇਨ ਚਮਨ ਸਿਦਾਨਾ ਨੇ ਬੋਲਦਿਆਂ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ ਜਿਵੇਂ ਕਿ ਕਲੱਬ ਵਲੋਂ ਸਾਰਾ ਸਾਲ ਹੀ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਲਾਇਨ ਜਸਪਾਲ ਸਿੰਘ ਰਤਨ ਲਾਇਨ ਇੰਜ: ਵੀ.ਕੇ ਦੀਵਾਨ ਲਾਇਨ ਮੁਕੇਸ਼ ਸ਼ਰਮਾ ਆਦਿ ਮੌਜ਼ੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …