Monday, December 23, 2024

ਖ਼ਾਲਸਾ ਕਾਲਜ ਵੈਟਰਨਰੀ ਨੇ ‘ਵੈਟਰਨਰੀ ਸਰਜੀਕਲ’ ਕੈਂਪ ਲਗਾਇਆ

ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਲੋਂ ਵੈਟਰਨਰੀ ਸਰਜੀਕਲ ਕੈਂਪ ਲਗਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਕਾਲਜ ਦੇ ਵੈਟਰਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਤੋਂ ਡਾ. ਉਰਫੀਆ ਮਿਰਜ਼ਾ ਨੇ ਟੀਮ ਦੀ ਅਗਵਾਈ ਕੀਤੀ।ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਤਹਿਸੀਲ ਅਜਨਾਲਾ ਦੇ ਪਿੰਡ ਫੱਤੇਵਾਲ, ਭਲੋਟ ਅਤੇ ਪੂੰਗਾ ਦੇ ਪਸ਼ੂਆਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ।
ਡਾ. ਵਰਮਾ ਨੇ ਦੱਸਿਆ ਕਿ ਜ਼ਿਆਦਾਤਰ ਸਰਜੀਕਲ ਸ਼ਿਕਾਇਤਾਂ ਪਟੇਲਰ ਦੇ ਫ਼ਿਕਸੇਸ਼ਨ ਨਾਲ ਸਬੰਧਤ ਸਨ, ਜਿਸ ਨੂੰ ਆਮ ਤੌਰ ’ਤੇ ‘ਸਰਨ’ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਮੈਡੀਕਲ ਪੈਟੇਲਰ ਡੇਸਮੋਟੋਮੀ (ਐਮ.ਪੀ.ਡੀ) ਕੀਤੀ ਗਈ ਸੀ।ਖੇਤਰੀ ਪੱਧਰ ’ਤੇ ਕੀਤੀਆਂ ਗਈਆਂ ਅੰਦਰੂਨੀ ਪ੍ਰਕਿਰਿਆਵਾਂ ਦਾ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ।
ਪਿੰਡ ਮੋਤਲਾ ਦੇ ਨੇੜਲੇ ਮੱਝਾਂ ਦੇ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ ਗਿਆ।ਸਾਰੇ ਪਸ਼ੂਆਂ ਦੀ ਵੱਖ-ਵੱਖ ਬਿਮਾਰੀਆਂ ਸਬੰਧੀ ਜਾਂਚ ਕੀਤੀ ਗਈ ਅਤੇ ਬਿਮਾਰੀਆਂ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਆਦਰਸ਼ ਪ੍ਰਬੰਧਨ ਅਭਿਆਸਾਂ ਦਾ ਸੁਝਾਅ ਦਿੱਤਾ ਗਿਆ।ਉਨ੍ਹਾਂ ਪਿੰਡ ਛੀਨਾ ਕਰਮ ਸਿੰਘ ਵਿਖੇ ਘੋੜਿਆਂ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀਆਂ ਰਣਨੀਤੀਆਂ ਬਾਰੇ ਜਾਣੂ ਕਰਵਾਉਣ ਸਬੰਧੀ ਘੋੜਸਵਾਰ ਫਾਰਮ ਦਾ ਵੀ ਦੌਰਾ ਕੀਤਾ।
ਡਾ. ਵਰਮਾ ਨੇ ਕਿਹਾ ਕਿ ਅਜਿਹੇ ਫੀਲਡ ਕੈਂਪ ਉਭਰ ਰਹੇ ਨੌਜਵਾਨ ਪਸ਼ੂਆਂ ਦੇ ਡਾਕਟਰਾਂ ਲਈ ਕਿਸਾਨਾਂ ਨੂੰ ਉਨ੍ਹਾਂ ਦੇ ਫਾਰਮਾਂ ਤੇ ਘਰ-ਘਰ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਸਿੱਖਣ ਦਾ ਅਨੁਭਵ ਪ੍ਰਦਾਨ ਕਰਨ ’ਚ ਸਹਾਈ ਸਿੱਧ ਹੁੰਦੇ ਹਨ।ਉਨ੍ਹਾਂ ਕਿਹਾ ਕਿ ਕੋਈ ਵੀ ਪੰਚਾਇਤ ਆਪਣੇ ਪਿੰਡ ’ਚ ਪਸ਼ੂ ਭਲਾਈ ਕੈਂਪ ਲਗਾਉਣ ਦੀ ਇਛੁੱਕ ਹੈ ਤਾਂ ਉਹ 62834-29117 ’ਤੇ ਸੰਪਰਕ ਕਰ ਸਕਦੀ ਹੈ।ਇਸ ਤੋਂ ਇਲਾਵਾ ਕਾਲਜ਼ ਬਿਮਾਰ ਜਾਨਵਰਾਂ ਲਈ ਆਧੁਨਿਕ ਜਾਂਚ ਅਤੇ ਇਲਾਜ਼ ਸਹੂਲਤਾਂ ਨਾਲ ਭਰਪੂਰ ਇੱਕ 24 ਘੰਟੇ ਵੈਟਰਨਰੀ ਹਸਪਤਾਲ ਚਲਾ ਰਿਹਾ ਹੈ।
ਡਾ. ਵਰਮਾ ਨੇ ਕਿਹਾ ਕਿ ਕਾਲਜ ਦੁਆਰਾ ਕਿਸਾਨਾਂ ਲਈ ਪਸ਼ੂ ਪਾਲਣ ਫਾਰਮ ਸਲਾਹਕਾਰ ਤੋਂ ਇਲਾਵਾ ਡੇਅਰੀ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਅਤੇ ਪਸ਼ੂਧਨ ਉਤਪਾਦਾਂ ਦੇ ਮੁੱਲ ਵਾਧੇ ’ਚ ਸਿਖਲਾਈ ਦੇ ਨਾਲ ਐਮਰਜੈਂਸੀ ਵੈਟਰਨਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …