ਸੰਗਰੂਰ, 19 ਅਕਤੂਬਰ (ਜਗਸੀਰ ਲੌਂਗੋਵਾਲ) – ਵਿਦਿਆਰਥੀਆਂ ਦਾ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਸਮਾਜ ਦੀ ਤਰੱਕੀ ਲਈ ਬਹੁਤ ਜਰੂਰੀ ਹੈ।ਇਹ ਸਮੇਂ
ਦੀ ਮੁੱਖ ਲੋੜ ਵੀ ਹੈ ਕਿਉਂਕਿ ਜੀਵਨ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਜਿਸ ਵਿੱਚ ਵਿਗਿਆਨਕ ਤਰੀਕੇ ਜਾਂ ਸੋਚ ਦੀ ਲੋੜ ਨਾ ਪੈਂਦੀ ਹੋਵੇ।ਅਸੀਂ ਵਿਗਿਆਨ ਦੇ ਸਹਾਰੇ ਹੀ ਤਰੱਕੀਆਂ ਵੱਲ ਜਾ ਰਹੇ ਹਾਂ ਤੇ ਚੰਨ ‘ਤੇ ਪਹੁੰਚ ਗਏ ਹਾਂ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਇਕਦੀਸ਼ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਸਾਇੰਸ ਮੇਲੇ ਦਾ ਉਦਘਾਟਨ ਕਰਦਿਆਂ ਕੀਤਾ।
ਸਾਇੰਸ ਮਿਸਟ੍ਰੈਸ ਗਗਨਜੋਤ ਕੌਰ, ਕੰਚਨ ਗੋਇਲ ਤੇ ਸਾਇੰਸ ਮਾਸਟਰ ਕਰਨੈਲ ਸਿੰਘ ਦੀ ਦੇਖ-ਰੇਖ ਵਿੱਚ ਆਯੋਜਿਤ ਇਸ ਸਾਇੰਸ ਮੇਲੇ ਵਿੱਚ ਵਿਦਿਆਰਥੀਆਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਆਪਣੇ ਮਾਡਲ, ਚਾਰਟ ਤਿਆਰ ਕਰਕੇ ਉਨ੍ਹਾਂ ਦਾ ਪ੍ਰਦਰਸ਼ਨ ਕੀਤਾ।ਸਾਇੰਸ ਮੇਲੇ ਦੇ ਪ੍ਰਬੰਧਕ ਮੈਡਮ ਗਗਨਜੋਤ ਸਾਇੰਸ ਮਿਸਟ੍ਰੈਸ, ਮੈਡਮ ਕੰਚਨ ਸਿੰਗਲਾ ਸਾਇੰਸ ਮਿਸਟ੍ਰੈਸ, ਕਰਨੈਲ ਸਿੰਘ ਸਾਇੰਸ ਮਾਸਟਰ ਨੇ ਸਮੂਹ ਸਟਾਫ ਨੂੰ ਵਿਦਿਆਰਥੀਆਂ ਦੇ ਮਾਡਲਾਂ ਨਾਲ ਜਾਣ ਪਹਿਚਾਣ ਕਰਵਾਈ।
ਵਾਈਸ ਪ੍ਰਿੰਸੀਪਲ ਨਵਰਾਜ ਕੌਰ, ਮੈਡਮ ਨਰੇਸ਼ ਰਾਣੀ, ਵਨੀਤੀ ਸ਼ਰਮਾ, ਬਲਵਿੰਦਰ ਕੌਰ, ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਦੇ ਹੋਏ ਉਨ੍ਹਾਂ ਵਲੋਂ ਤਿਆਰ ਕੀਤੇ ਮਾਡਲਾਂ ਨੂੰ ਬਾਰੀਕੀ ਨਾਲ ਦੇਖਿਆ ਤੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਦੀ ਸ਼ਲਾਘਾ ਕੀਤੀ।ਉਹਨਾਂ ਸਮੂਹ ਸਾਇੰਸ ਫੈਕਲਟੀ ਨੂੰ ਮੁਬਾਰਕਬਾਦ ਵੀ ਦਿੱਤੀ।
ਇਸ ਮੌਕੇ ਮੈਡਮ ਪਰਮਜੀਤ, ਮੈਡਮ ਸ਼ਵੇਤਾ, ਹਰਦੇਵ ਕੌਰ, ਮੈਡਮ ਨਰੇਸ਼ ਰਾਣੀ ਮੈਡਮ, ਦੀਪਸ਼ਿਖਾ, ਰਾਕੇਸ਼ ਕੁਮਾਰ, ਮੈਡਮ ਰਜਨੀ ਬਾਲਾ, ਹਰਵਿੰਦਰ ਸਿੰਘ, ਹਾਕਮ ਸਿੰਘ ਭੌਰਾ ਤੇ ਸੌਰਵ ਅੱਤਰੇ ਹਾਜਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media