Sunday, October 4, 2026

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਦਿਵਾਲੀ ਦਾ ਤਿਉਹਾਰ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਦਿਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ।ਸਕੂਲੀ ਵਿਦਿਆਥੀਆ ਦੁਆਰਾ ਦਿਵਾਲੀ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਦਰਮਿਆਨ ਚਾਰਟ ਮੇਕਿੰਗ ਅਤੇ ਦਿਵਾਲੀ ਦੇ ਤਿਉਹਾਰ ਨਾਲ ਸਬੰਧਿਤ ਕੁਇਜ਼ ਮੁਕਬਲੇ ਕਰਵਾਏ ਗਏ ਤੇ ਜੇਤੁ ਵਿਦਿਆਰਥੀਆਂ ਨੁੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਨੂੰ ਤਿਆਰ ਕਰਵਾਉਣ ‘ਚ ਕੋਆਰਡਿਨੇਟਰ ਮੈਡਮ ਹਰਭਵਨ ਕੌਰ ਅਤੇ ਮਨੀਸ਼ਾ ਮੈਡਮ ਨੇ ਵਿਸ਼ੇਸ਼ ਭੁਮਿਕਾ ਨਿਭਾਈ ਤੇ ਸਟੇਜ਼ ਮੈਡਮ ਸੰਜੀਤ ਕੌਰ ਅਤੇ ਮੈਡਮ ਮਨਦੀਪ ਕੌਰ ਨੇ ਸੰਭਾਲੀ।ਸਕੂਲ ਮੈਨੇਜਮੈਟ ਵਲੋਂ ਅਧਿਆਪਕਾਂ ਦੇ ਮਨੋਰੰਜ਼ਨ ਲਈ ਕਈ ਮਨੋਰੰਜਕ ਗੇਮਾਂ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।ਜਿੰਨਾਂ ਲਈ ਸਕੂਲ ਔਰਗੇਨਾਈਜ਼ਰ ਸ਼੍ਰੀਮਤੀ ਮੀਨੂ ਸ਼ਰਮਾ ਅਤੇ ਜਸਪ੍ਰੀਤ ਕੋਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਮੈਨੇਜਮੈਟ ਵਲੋਂ ਅਧਿਆਪਕਾਂ ਲਈ ਦਿਵਾਲੀ ਬੰਪਰ ਡਰਾਅ ਵੀ ਕੱਢਿਆ ਗਿਆ।ਮੈਡਮ ਸਿਮਰਜੀਤ ਕੌਰ ਅਤੇ ਨਾਨ ਟੀਚਿੰਗ ਸਟਾਫ ਵਿਚੋਂ ਜੈ ਸਿੰਘ ਨੇ ਇਹ ਇਨਾਮ ਜਿੱਤੇ।ਸਕੂਲ ਵਾਇਸ ਪਿ੍ਰੰਸੀਪਲ ਬਲਵਿੰਦਰ ਸਿੰਘ ਨੇ ਸਭ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ।ਅੰਤ ‘ਚ ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਤੋਹਫੇ ਦੇ ਕੇ ਵਧਾਈ ਦਿੱਤੀ
ਇਸ ਮੋਕੇ ਸਕੂਲ ਪ੍ਰਬੰਧਕ ਸ਼ਿਵ ਕੁਮਾਰ, ਸ਼ਸ਼ੀਕਾਂਤ ਮਿੱਤਲ ਅਤੇ ਸਕੂਲ ਸਟਾਫ ਮੈਂਬਰ ਮੌਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …