Monday, December 23, 2024

ਅਕੈਡਮਿਕ ਹਾਇਟਸ ਪਬਲਿਕ ਸਕੂਲ ਵਿਖੇ ਮਨਾਈ ਗਰੀਨ ਦੀਵਾਲੀ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਇਟਸ ਪਬਲਿਕ ਸਕੂਲ ਖੋਖਰ ਵਿਖੇ ਗਰੀਨ ਦੀਵਾਲੀ ਮਨਾਈ ਗਈ।ਜਿਸ ਦੌਰਾਨ ਇੰਟਰ ਹਾਊਸ ਰੰਗੋਲੀ ਅਤੇ ਕਲਾਸ ਸਜ਼ਾਵਟ ਮੁਕਾਬਲੇ ਕਰਵਾਏ ਗਏ।ਚੰਗੇ ਪ੍ਰਦਰਸ਼ਨ ਨਾਲ ਪ੍ਰੇਰਨਾ ਹਾਊਸ ਜੇਤੂ ਰਿਹਾ।ਬੱਚਿਆਂ ਵਲੋਂ ਕਈ ਪ੍ਰਕਾਰ ਦੇ ਨਾਟਕ ਵੀ ਪੇਸ਼ ਕਰਕੇ ਹਰੀ ਦੀਵਾਲੀ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਾਸੂ ਅਗਰਵਾਲ ਨੇ ਬੱਚਿਆਂ ਨੂੰ ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਗਰੂਕ ਕਰਵਾਇਆ।ਸਕੂਲ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦਾ ਇਤਿਹਾਸ ਅਤੇ ਤਿਉਹਾਰਾਂ ਦਾ ਮਹੱਤਵ ਸਮਝਾਇਆ।
ਇਸ ਮੌਕੇ ਅਧਿਆਪਕ ਕੋਆਰਡੀਨੇਟਰ ਸੁਖਜਿੰਦਰ ਕੌਰ, ਸਵਾਤੀ, ਮਨਪ੍ਰੀਤ, ਮਨਦੀਪ, ਮਨਜੀਤ, ਰਮਨਦੀਪ, ਵੰਦਨਾ, ਸਿਮਰਨ, ਨਵਨੀਤ, ਪੂਜਾ, ਕੰਚਨ, ਗੁਰਪ੍ਰੀਤ, ਤੇਜਿੰਦਰ, ਸੰਦੀਪ, ਅਮਨ ਤੇ ਕਮਲ ਆਦਿ ਅਧਿਆਪਕ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …