ਅੰਮ੍ਰਿਤਸਰ, 23 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਬੋਟੈਨੀਕਲ ਐਂਡ ਐਨਵਾਇਰਮੈਂਟ ਸਾਇੰਸ ਸੁਸਾਇਟੀ (ਬੋਟਨੀ ਵਿਭਾਗ) ਵਲੋਂ ਪ੍ਰਦੂਸ਼ਣ ਮੁਕਤ
ਹਰੀ ਦੀਵਾਲੀ ਮਨਾਉਂਦਿਆਂ ‘ਜਾਗਰੂਕਤਾ ਵਾਕ’ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ’ਚ ਵੱਖ-ਵੱਖ ਵਿਸ਼ਿਆਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਜਿੰਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ।ਕਾਲਜ ਵਿਖੇ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਪਤਨੀ ਸ੍ਰੀਮਤੀ ਰਮਿੰਦਰ ਕੌਰ ਨੇ ਕੀਤਾ।ਵਿਦਿਆਰਥੀਆਂ ਵਲੋਂ ਦੀਵਾਲੀ ਨਾਲ ਸਬੰਧਿਤ ਤਿਆਰ ਕੀਤੀਆਂ ਗਈਆਂ ਆਈਟਮਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਹੋਰ ਵਾਤਾਵਰਨ ਪੱਖੀ ਗਤੀਵਿਧੀਆਂ ਰੁੱਖ ਲਗਾਉਣ, ਪਾਣੀ ਦੀ ਸੰਭਾਲ ਅਤੇ ਕਟਾਈ, ਸੂਰਜੀ ਊਰਜ਼ਾ ਦੀ ਵਰਤੋਂ, ਪਲਾਸਟਿਕ ਦੀ ਘੱਟ ਵਰਤੋਂ ਆਦਿ ’ਚ ਹਿੱਸਾ ਲੈਣ ਲਈ ਕਿਹਾ।
ਡੀਨ ਅਕਾਦਮਿਕ ਮਾਮਲੇ ਡਾ: ਤਮਿੰਦਰ ਸਿੰਘ ਨੇ ‘ਈਕੋ-ਫਰੈਂਡਲੀ ਦੀਵਾਲੀ’ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਹਰੇਕ ਨੂੰ ਦੀਵਾਲੀ ਲਈ ਸਿਰਫ ਮਿੱਟੀ ਦੇ ਦੀਵੇ ਜਗਾਉਣ, ਜੈਵਿਕ ਰੰਗਾਂ ਦੀ ਵਰਤੋਂ ਕਰਨ ਅਤੇ ਪਟਾਕੇ ਨਾ ਫੂਕਣ ਬਾਰੇ ਪ੍ਰੇਰਿਤ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media