Sunday, September 8, 2024

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਜ਼ਸ਼ਨ-ਏ-ਦੀਵਾਲੀ’ ਪ੍ਰੋਗਰਾਮ

ਅੰਮ੍ਰਿਤਸਰ, 23 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਅਤੇ ਹੋਮ ਸਾਇੰਸ ਵਿਭਾਗ ਵਲੋਂ ਪ੍ਰਦਰਸ਼ਨੀ ਲਗਾਈ ਗਈ।ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਗਏ ਬੈਗ, ਸਟੋਲ, ਦੀਵੇ, ਮੋਮਬੱਤੀਆਂ, ਕਾਂਟੇ, ਮੇਜ਼ ਪੋਸ਼, ਵੱਖਰੇ-ਵੱਖਰੇ ਵਿਅੰਜ਼ਨਾਂ ਅਤੇ ਮਹਿੰਦੀ ਲਗਾਉਣ ਦੇ ਸਟਾਲ ਲਗਾਏ ਗਏ।
ਸਾਇੰਸ, ਕੰਪਿਊਟਰ ਸਾਇੰਸ ਅਤੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਟੀਮ ਸਪਾਰਕਲਿੰਗ ਸਕੁਐਡ ਅਤੇ ਆਰਟਸ ਅਤੇ ਕਾਮਰਸ ਵਿਭਾਗ ਦੀ ਟੀਮ ਰੋਕਿੰਗ ਰੋਕੇਟਸ ਵਿਚਕਾਰ ਖੇਡੇ ਗਏ ਕਿ੍ਰਕਟ ਦਾ ਮੈਚ ’ਚ ਸਪਾਰਕਲਿੰਗ ਸਕੁਐਡ ਟੀਮ ਜੇਤੂ ਰਹੀ।ਡਾ. ਰਾਕੇਸ਼ ਕੁਮਾਰ, ਪ੍ਰੋ. ਨਿਰਮਲਜੀਤ ਸਿੰਘ ਅਤੇ ਡਾ. ਜਸਵਿੰਦਰ ਸਿੰਘ ਨੇ ਕਮੈਂਟੇਟਰ ਦੀ ਭੂਮਿਕਾ ਨਿਭਾਈ।ਕਾਲਜ ਵਲੋਂ ਇਕ ਹੋਰ ਅਲੱਗ ਪ੍ਰੋਗਰਾਮ ਮੌਕੇ ਪੋਸਟਰ ਮੇਕਿੰਗ, ਕਾਰਟੂਨਿੰਗ ਅਤੇ ਦੀਵੇ ਸਜਾਉਣ ਦੇ ਮੁਕਾਬਲਿਆਂ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।ਜਿਸ ਵਿੱਚ 10 ਸਕੂਲਾਂ ਦੇ ਕਰੀਬ 40 ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਵਾਤਾਵਰਣ ਸੰਭਾਲ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।ਪ੍ਰੋਗਰਾਮ ਦੇ ਅੰਤ ‘ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਡਾ. ਬਲਵਿੰਦਰ ਸਿੰਘ, ਡਾ: ਹਰਜਿੰਦਰ ਸਿੰਘ, ਡਾ: ਮਧੂ, ਡਾ. ਰਾਜਬੀਰ ਸਿੰਘ, ਡਾ: ਪ੍ਰਭਜੀਤ ਕੌਰ, ਡਾ: ਹਰਪ੍ਰੀਤ ਕੌਰ, ਡਾ: ਸੁਸ਼ਾਂਤ ਸ਼ਰਮਾ, ਡਾ: ਮਨਿੰਦਰ ਕੌਰ, ਡਾ: ਹਰਸਿਮਰਨ ਕੌਰ, ਡਾ: ਸੋਨੀਆ ਸ਼ਰਮਾ, ਡਾ: ਗੁਰਪ੍ਰੀਤ ਕੌਰ, ਡਾ: ਪਰਦੀਪ ਕੌਰ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।

 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …