Sunday, November 8, 2026

ਜੈਤੋਸਰਜਾ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

PPN0812201404
ਬਟਾਲਾ, 8 ਦਸੰਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਵਿਖੇ ਛੋਟੇਸਾਹਿਬਜਾਦਿਆਂ ਦਾ ਸਹੀਦੀ ਪੁਰਬ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਸਾਹਿਬਜਾਦਿਆਂ ਦੀ ਜੀਵਣੀ ਦੱਸਦੇ ਵਿਚਾਰ ਪੇਸ ਕੀਤੇ।ਵਿਸਾਲਜੀਤ ਤੇ ਸਾਥੀਆਂ ਵੱਲੋ ਸਬਦ ਪੇਸ ਕੀਤਾ ਗਿਆ।ਸੁਮਨਪ੍ਰੀਤ ਕੌਰ ਬਾਰਵੀ ਕਲਾਸ ਵੱਲੋ ਸਾਹਿਬਜਾਦਿਆਂ ਦੇ ਜੀਵਣ ਤੇ ਵਿਸਥਾਰ ਨਾਲ ਵਖਿਆਣ ਕੀਤਾ ਗਿਆ।ਮਨਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ ਵੱਲੋ ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਗੋਬਿੰਦ ਸਿਘ ਜੀ ਪਰਿਵਾਰ ਦੀਆਂ ਕੁਰਬਾਨੀਆਂ ਬਾਰੇ ਵਿਸਥਾਂਰ ਪੂਰਵਕ ਦੱਸਿਆ ਗਿਆ। ਲਖਵਿੰਦਰ ਸਿੰਘ ਢਿਲੋ ਨੇ ਦੱਸਿਆ ਕਿ ਗੁਰਬਾਣੀ ਦੀਆਂ ਸਿਖਿਆਵਾਂ ਤੇ ਚੱਲਕੇ ਹੀ ਜੀਵਨ ਸੁਖਮਈ ਗੁਜਾਰਿਆ ਜਾ ਸਕਦਾ ਹੈ।ਇਸ ਮੌਕੇ ਪਰਦੀਪ ਕੌਰ ,ਨੀਰੂਬਾਲਾ, ਸੁਖਦੇਵ ਸਿੰਘ, ਸੰਪੂਰਨ ਸਿਘ, ਅਜਮੇਰ ਸਿਘ, ਪ੍ਰੇਮਪਾਲ ਧਾਰੀਵਾਲ, ਗੁਰਭੇਜ ਸਿਘ, ਹਰਪ੍ਰੀਤ ਸਿੰਘ, ਰਜਿੰਦਰ ਕੌਰ, ਰਜਵੰਤ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ, ਗੁਰਦੀਸ ਕੌਰ, ਸਰਬਜੀਤ ਕੌਰ, ਸਤਵਿੰਦਰ ਬਾਲਾ ਹਿੰਦੀ ਮਿਸਟ੍ਰੈਸ, ਵਨੀਤਾ ਠੁਕਰਾਲ, ਪਰਮਜੀਤ ਕੌਰ  ਤੇ ਸਾਮ ਕੁਮਾਰ ਪਰਾਸਰ ਆਦਿ ਹਾਜਰ ਸਨ।

Check Also

ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …

Leave a Reply