ਜੌੜੇਪੁਲ਼ ਜਰਗ, 30 ਅਕਤੂਬਰ (ਨਰਪਿੰਦਰ ਸਿੰਘ)- ਕੋਠੇ ‘ਤੇ ਸਪੀਕਰ ਲਾਈ ਰੱਖਦੇ ਆਦਿ ਸਮੇਤ ਅਨੇਕਾਂ ਸੋਲੋ ਅਤੇ ਡਿਊਟ ਗੀਤਾਂ ਦੇ ਜ਼ਰੀਏ ਵੱਡੀ ਸਫਲਤਾ
ਹਾਸਿਲ ਕਰਨ ਵਾਲਾ ਪ੍ਰਸਿੱਧ ਸੁਰੀਲਾ ਗਾਇਕ ਮਿੰਟੂ ਧੂਰੀ ਇਹਨੀ ਦਿਨੀਂ ਆਪਣੇ ਨਵੇਂ ਗੀਤ ‘ਚੂੜੇ ਵਾਲੀ’ ਨਾਲ ਚਰਚਾ ‘ਚ ਹੈ।ਹਾਲ ਹੀ ‘ਚ ਬਰਾਰੋ ਮਿਊਜ਼ਿਕ ਤੇ ਬਰਾਰੋ ਇੰਟਰਪ੍ਰਾਈਜਿਜ਼ ਅਤੇ ਪ੍ਰੋਡਿਊਸਰ ਗੁਰਵਿੰਦਰ ਬਰਾੜ, ਪਿੰਦਾ ਬਰਾੜ ਤੇ ਜਗਦੀਪ ਬਰਾੜ ਵਲੋਂ ਵੱਡੇ ਪੱਧਰ ‘ਤੇ ਲਾਂਚ ਕੀਤੇ ਗਾਇਕ ਮਿੰਟੂ ਧੂਰੀ ਦੇ ਇਸ ਗੀਤ ਨੂੰ ਯੋਧਾ ਕੰਗ ਨੇ ਲਿਖਿਆ ਹੈ ਤੇ ਸੰਗੀਤਕ ਧੁਨਾਂ ਨਾਲ ਮਿਊਜ਼ਿਕਲ ਗੈਂਗ ਨੇ ਸ਼ਿੰਗਾਰਿਆ ਹੈ।ਟਰੱਕ ਡਰਾਇਵਰਾਂ ਦੀ ਜ਼ਿੰਦਗੀ ਨੂੰ ਦਰਸਾਉਂਦੇ ਇਸ ਗੀਤ ਨੂੰ ਪਹਿਲੇ 4-5 ਦਿਨਾਂ ‘ਚ ਹੀ ਲੱਖਾਂ ਲੋਕ ਦੇਖ ਚੁੱਕੇ ਹਨ।ਗਾਇਕ ਮਿੰਟੂ ਧੂਰੀ ਨੇ ਆਖਿਆ ਕਿ ਉਹ ਆਪਣੇ ਚਾਹੁਣ ਵਾਲਿਆਂ ਦਾ ਬੇਹੱਦ ਸ਼ੁਕਰਗੁਜ਼ਾਰ ਹੈ।ਇਸ ਤੋਂ ਇਲਾਵਾ ਉਹ ਜਲਦੀ ਹੀ ਪ੍ਰਸਿੱਧ ਗਾਇਕਾ ਦਲਜੀਤ ਕੌਰ ਖੰਨਾ ਨਾਲ ਕਈ ਨਵੇਂ ਡਿਊਟ ਲੈ ਕੇ ਜਲਦੀ ਹੀ ਆ ਰਿਹਾ।ਇਸ ਮੌਕੇ ਪ੍ਰਸਿੱਧ ਗਾਇਕਾ ਦਲਜੀਤ ਕੌਰ ਖੰਨਾ ਸਮੇਤ ਸੰਗੀਤ ਜਗਤ ਦੀਆਂ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media