ਜੌੜੇਪੁਲ਼ ਜਰਗ, 30 ਅਕਤੂਬਰ (ਨਰਪਿੰਦਰ ਸਿੰਘ)- ਬਾਬਾ ਵਿਸ਼ਵਕਰਮਾ ਭਵਨ ਸੁਸਾਇਟੀ ਰਜਿ. ਰੌਣੀ ਤੇ ਇਲਾਕੇ ਦੇ ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਵਡਮੁੱਲੇ ਸਹਿਯੋਗ ਸਦਕਾ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 46ਵਾਂ ਸਲਾਨਾ ਜੋੜ ਮੇਲਾ ਵਿਸ਼ਵਕਰਮਾ ਭਵਨ ਰੌਣੀ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਤਿੰਨ ਰੋਜ਼ਾ ਸਮਾਗਮ ਦੇ ਆਖਰੀ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾਵਾਚਕ ਭਾਈ ਸਵਰਨ ਸਿੰਘ ਮਲਕਪੁਰ, ਰਾਗੀ ਜਥਾ ਭਾਈ ਹਰਪਾਲ ਸਿੰਘ ਰੌਣੀ, ਗਿਆਨੀ ਹਰਮਿੰਦਰ ਸਿੰਘ ਰੌਣੀ ਤੇ ਬਾਰਨ ਵਾਲੇ ਜਥੇ ਵਲੋਂ ਕੀਰਤਨ ਵਾਖਿਆਨ ਕੀਤਾ ਗਿਆ।
ਸਮਾਗਮ ਦੌਰਾਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇਸ਼ ਤੋਰ ‘ਤੇ ਹਾਜ਼ਰੀ ਲਵਾਈ।ਉਹਨਾਂ ਦੇ ਨਾਲ ਸੀਨੀਅਰ ਆਗੂ ਆੜਤੀ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਪ੍ਰਗਟ ਸਿੰਘ ਸਿਆੜ, ਆਪ ਦੇ ਸਰਕਲ ਇੰਚਾਰਜ਼ ਅਮਨ ਮੰਡੇਰ ਜਰਗ, ਨੰਬਰਦਾਰ ਨਰਪਿੰਦਰ ਸਿੰਘ ਨੱਪੂ, ਕੁਲਦੀਪ ਫੋਜੀ ਰੌਣੀ, ਸਰਬਜੀਤ ਸਿੰਘ ਸਰਬੀ ਜਰਗ, ਐਮ ਸਫੀ ਜਰਗ ਤੇ ਗੁਰਿੰਦਰ ਸਿੰਘ ਗਿੰਦੀ ਮੁੱਲਾਂਪੁਰ ਵੀ ਹਾਜ਼ਰ ਸਨ।ਇਸ ਦੌਰਾਨ ਝੰਡਾ ਚੜਾਉਣ ਦੀ ਰਸਮ ਗਿਆਨੀ ਗਿਆਨ ਸਿੰਘ ਰੌਣੀ ਖੰਨੇ ਵਾਲਿਆਂ ਨੇ ਨਿਭਾਈ।ਪ੍ਰਬੰਧਕਾਂ ਵਲੋਂ ਵਿਧਾਇਕ ਗਿਆਸਪੁਰਾ ਸਮੇਤ ਪੁੱਜੇ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਬਾਬਾ ਬਿਕਰਮਜੀਤ ਸਿੰਘ ਬਿੱਲੂ ਰੌਣੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਸ਼ਵਕਰਮਾ ਸੁਸਾਇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਖਜਾਨਚੀ ਗੁਰਮੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਜਨ: ਸਕੱਤਰ ਹਰਪਾਲ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਬਿਕਰਮਜੀਤ ਸਿੰਘ ਬਿੱਟੂ ਵਿਰਦੀ, ਮਾਸਟਰ ਹਾਕਮ ਸਿੰਘ, ਭੁਪਿੰਦਰ ਸਿੰਘ ਰੌਣੀ, ਜਸਵੀਰ ਸਿੰਘ ਧੀਮਾਨ, ਮਿਸਤਰੀ ਨੈਬ ਸਿੰਘ ਮਾਂਹਪੁਰ, ਠੇਕੇਦਾਰ ਨੀਟਾ ਮਾਂਹਪੁਰ ਖੰਨਾ , ਲਾਲੀ ਮਠਾੜੂ ਮਾਂਹਪੁਰ ਸਮੇਤ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।ਸਾਰਾ ਦਿਨ ਗੁਰੂ ਕਾ ਲੰਗਰ ਅਤੇ ਜਲੇਬੀਆਂ ਦਾ ਭੰਡਾਰਾ ਅਟੁੱਟ ਚੱਲਦਾ ਰਿਹਾ।
Check Also
ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਐਨ.ਸੀ.ਸੀ ਕੈਂਪ ‘ਚ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਭੀਖੀ, 23 ਜੂਨ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਭਾਰਤੀ ਫੌਜ ਦੇ ਨੇਵਲ …