Sunday, April 26, 2026

ਆਪਣੇ ਭਰਾ ਦੀ ਯਾਦ ‘ਚ ਸਕੂਲ ਨੂੰ ਦਿੱਤਾ ਸਵਾ ਲੱਖ ਰੁਪਏ ਦਾ ਸਹਿਯੋਗ

ਪ੍ਰਾਇਮਰੀ ਸਕੂਲ ਮੁਸ਼ਕਾਬਾਦ ਵਿਖੇ ਅਮਰ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 11 ਨਵੰਬਰ (ੲੰਦਰਜੀਤ ਸਿੰਘ ਕੰਗ) – ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਲਈ ਪ੍ਰਵਾਸੀ ਪਰਿਵਾਰਾਂ ਦਾ ਬਹੁਤ ਸਹਿਯੋਗ ਹੈ।ਜਿਨ੍ਹਾਂ ਦੁਆਰਾ ਦਿੱਤੀ ਜਾਂਦੀ ਵਿੱੀ ਸਹਾਇਤਾ ਨਾਲ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੇ ਹਨ।ਅਜਿਹੇ ਦਾਨੀ ਸੱਜਣਾਂ ਦੀ ਬਦੌਲਤ ਹੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੁਸ਼ਕਾਬਾਦ ਸੈਲਫ ਮੇਡ ਸਮਾਰਟ ਸਕੂਲ ਬਣਨ ਦਾ ਮਾਣ ਹਾਸਲ ਕਰ ਸਕਿਆ ਹੈ।ਇਸ ਸਕੂਲ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਮੁੱਚੇ ਪਿੰਡ ਮੁਸ਼ਕਾਬਾਦ ਅਤੇ ਵਿਸ਼ੇਸ਼ ਤੌਰ ਤੇ ਅਮਰ ਸਿੰਘ ਖਾਲਸਾ ਸਾਬਕਾ ਚੇਅਰਮੈਨ ਖੰਡ ਮਿੱਲ ਬੁੱਢੇਵਾਲ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ।ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਅਧਿਆਪਕ ਹਰਮਨਦੀਪ ਸਿੰਘ ਮੰਡ ਦੁਆਰਾ ਇਹ ਪ੍ਰਗਟਾਵਾ ਕੀਤਾ ਗਿਆ।ਉਚੇਚੇ ਤੌਰ ‘ਤੇ ਪਹੁੰਚੇ ਦਾਨੀ ਸੱਜਣ ਅਮਰ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਛੋਟੇ ਭਰਾ ਸਵ: ਬਲਜੀਤ ਸਿੰਘ ਯੂ.ਐਸ.ਏ ਦੀ ਯਾਦ ਵਿੱਚ ਸਕੂਲ ਲਈ ਵੱਡੀ ਵਿੱਤੀ ਦਿੱਤੀ ਸੀ।ਇਸ ਤੋਂ ਇਲਾਵਾ ਵੀ ਖਾਲਸਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸਕੂਲ ਦੀ ਬਿਹਤਰੀ ਲਈ ਆਪਣਾ ਵੱਡਮੁਲਾ ਯੋਗਦਾਨ ਪਾਉਂਦਾ ਆ ਰਿਹਾ ਹੈ।ਸਟੇਟ ਅਵਾਰਡੀ ਅਧਿਆਪਕ ਸੁੱਖ ਰਾਮ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਅਸ਼ਵਨੀ ਕੁਮਾਰ ਮੁੱਖ ਅਧਿਆਪਕ, ਦਲਵੀਰ ਸਿੰਘ, ਬਲਜੀਤ ਸਿੰਘ ਮੁਸ਼ਕਾਬਾਦ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …